ਪੰਜਾਬ (ਸਮਾਜ ਵੀਕਲੀ)- ਪਿਛਲੇ ਅਰਸੇ ਤੋਂ ਸਕੂਲ ਸਿੱਖਿਆ ਸਕੱਤਰ ਸ੍ਰੀ ਪੰਜਾਬ (ਸਮਾਜ ਵੀਕਲੀ) ਜੀ (ਆਈ. ਏ .ਐੱਸ.) ਵੱਲੋਂ ਸਿੱਖਿਆ ਵਿਭਾਗ ਪੰਜਾਬ ਦੇ ਸਾਹਿਤਕਾਰ ਲੇਖਕ ਕਲਾਕਾਰ – ਅਧਿਆਪਕ ਸਾਹਿਬਾਨ ਨਾਲ ਰੂਬਰੂ ਹੋ ਕੇ ਜਾਂ ਆਨਲਾਈਨ ਤੌਰ ‘ਤੇ ਸਾਹਿਤਿਕ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ । ਇਹਨਾਂ ਸਾਹਿਤਿਕ ਮਿਲਣੀਆਂ ਵਿੱਚ ਸਕੱਤਰ ਸਾਹਿਬ ਜੀ ਆਪਣੇ ਅਨੇਕਾਂ ਰੋਜ਼ਾਨਾ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਹਿਤਕਾਰ ਲੇਖਕ ਕਲਾਕਾਰ – ਅਧਿਆਪਕਾਂ ਦੀਆਂ ਰਚਨਾਵਾਂ ਸੁਣਦੇ ਹਨ ਤੇ ਉਨ੍ਹਾਂ ਦੇ ਸੁਝਾਵਾਂ ਨੂੰ ਵੀ ਧਿਆਨ ਪੂਰਵਕ ਵਿਚਾਰ ਅਧੀਨ ਲਿਆਉਂਦੇ ਹਨ।
ਇਸ ਤੋਂ ਇਲਾਵਾ ਸਕੱਤਰ ਸਾਹਿਬ ਵਿਭਾਗ ਦੇ ਇਨ੍ਹਾਂ ਮਾਣ ਮੱਤੇ ਅਧਿਆਪਕਾਂ ਦੀ ਦਿਲੋਂ ਤਾਰੀਫ ਵੀ ਕਰਦੇ ਹਨ। ਉਨ੍ਹਾਂ ਵੱਲੋਂ ਆਪਣੇ ਸਾਹਿਤਕਾਰ ਲੇਖਕ ਕਲਾਕਾਰ – ਅਧਿਆਪਕਾਂ ਨੂੰ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ। ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਸਭ ਤੋਂ ਉੱਚ ਅਹੁਦੇ ‘ਤੇ ਬੈਠੇ ਕਿਸੇ ਮਹਾਨ ਤੇ ਦੂਰਦਰਸ਼ੀ ਅਧਿਕਾਰੀ ਨੇ ਆਪਣੇ ਵਿਭਾਗ ਦੇ ਇਸ ਅਣਮੁੱਲੇ ਖਜ਼ਾਨੇ ਨੂੰ ਪਛਾਣਿਆ ਹੋਵੇ। ਭਾਵੇਂ ਕੁਝ ਵੀ ਹੋਵੇ ਇਸ ਨਾਲ ਸਾਹਿਤਕਾਰ ਲੇਖਕ ਕਲਾਕਾਰ – ਅਧਿਆਪਕਾਂ ਨੂੰ ਬਹੁਤ ਹੀ ਉਤਸ਼ਾਹ ਮਿਲਿਆ ਹੈ ਤੇ ਮਿਲਦਾ ਰਹੇਗਾ। ਇਸ ਪਹਿਲ ਨਾਲ ਸਿੱਖਿਆ ਵਿਭਾਗ ਵਿੱਚ ਆਉਣ ਵਾਲੇ ਸਮੇਂ ਵਿੱਚ ਚੰਗੇ ਪ੍ਰਭਾਵ ਦੇਖਣ ਨੂੰ ਮਿਲਣਗੇ।
ਇਸ ਤਰ੍ਹਾਂ ਕੀਤੀਆਂ ਜਾਣ ਵਾਲੀਆਂ ਸਾਹਿਤਕ – ਮਿਲਣੀਆਂ ਨਾਲ ਸਕੂਲੀ ਸਿੱਖਿਆ ਅਤੇ ਵਿਦਿਆਰਥੀਆਂ ‘ਤੇ ਵੀ ਬਹੁਤ ਚੰਗਾ ਪ੍ਰਭਾਵ ਭਵਿੱਖ ਵਿੱਚ ਦੇਖਣ ਨੂੰ ਮਿਲੇਗਾ। ਸਾਹਿਤਕਾਰ ਕਲਾਕਾਰ – ਅਧਿਆਪਕ ਸਾਹਿਬਾਨ ਸਤਿਕਾਰਯੋਗ ਸਿੱਖਿਆ ਸਕੱਤਰ ਸਾਹਿਬ ਜੀ ਦੀ ਇਸ ਪਹਿਲਕਦਮੀ ਦੀ ਦਿਲੋਂ ਤਾਰੀਫ ਕਰਦੇ ਹਨ ਅਤੇ ਵਿਭਾਗ ਵਿੱਚ ਹੋਰ ਵੀ ਵਧੇਰੇ ਤਨਦੇਹੀ ਨਾਲ ਸਮਰਪਿਤ ਹੋ ਕੇ ਕਾਰਜ ਕਰਨ ਲਈ ਪ੍ਰੇਰਿਤ ਹੋ ਰਹੇ ਹਨ। ਪ੍ਰਮਾਤਮਾ ਕਰੇ ! ਇਹ ਸਾਹਿਤਕ – ਮਿਲਣੀਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਿਰਵਿਘਨ ਜਾਰੀ ਰਹਿਣ ਅਤੇ ਸਾਡੇ ਲੇਖਕ ਕਲਾਕਾਰ – ਅਧਿਆਪਕ ਸਾਹਿਬਾਨ ਆਪਣੇ ਵਿਭਾਗ, ਸਮਾਜ, ਸਿੱਖਿਆ ਅਤੇ ਦੇਸ਼ ਦੀ ਤਰੱਕੀ ਲਈ ਵਡਮੁੱਲਾ ਯੋਗਦਾਨ ਪਾਉਂਦੇ ਰਹਿਣ ।