ਅੱਜ ਸਿੱਕਿਮ ਡੈਮੋਕਰੈਟਿਕ ਫਰੰਟ ਪਾਰਟੀ ਦੇ 10 ਵਿਧਾਇਕ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਨਾਲ ਮੁਲਾਕਾਤ ਤੋਂ ਬਾਅਦ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਰਾਮ ਮਾਧਵ ਨੇ ਕਿਹਾ ਕਿ ਦੋ ਜਾਂ ਤਿੰਨ ਹੋਰ ਵਿਧਾਇਕ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ। ਪਵਨ ਕੁਮਾਰ ਚਾਲਮਿੰਗ 25 ਵਰ੍ਹਿਆਂ ਤੋਂ ਜ਼ਿਆਦਾ ਐੱਸਡੀਐੱਫ ਦੀ ਅਗਵਾਈ ਕਰਦੇ ਰਹੇ ਹਨ ਤੇ ਉਹ ਕਈ ਵਾਰ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ ਪਰ ਹੁਣੇ ਹੋਈਆਂ ਚੋਣਾਂ ਵਿੱਚ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪਾਰਟੀ ਨੇ ਸਿਰਫ਼ 15 ਸੀਟਾਂ ਪ੍ਰਾਪਤ ਕੀਤੀਆਂ ਸਨ ਜਦਕਿ ਸਿੱਕਿਮ ਕਰਾਂਤੀਕਾਰੀ ਮੋਰਚਾ ਨੇ 17 ਸੀਟਾਂ ਹਾਸਲ ਕੀਤੀਆਂ। ਐੱਸਡੀਐੱਫ ਦੇ ਦੋ ਵਿਧਾਇਕਾਂ ਦੇ ਅਸਤੀਫ਼ੇ ਦੇਣ ਮਗਰੋਂ ਪਾਰਟੀ ਕੋਲ ਸਿਰਫ਼ 13 ਵਿਧਾਇਕ ਰਹਿ ਗਏ ਸਨ। ਰਾਮ ਮਾਧਵ ਨੇ ਕਿਹਾ ਕਿ ਪਾਰਟੀ ਸੂਬੇ ਵਿੱਚ ਵਿਰੋਧੀ ਧਿਰ ਦਾ ਰੋਲ ਮਜ਼ਬੂਤੀ ਨਾਲ ਨਿਭਾ ਰਹੀ ਹੈ।
INDIA ਸਿੱਕਿਮ ਡੈਮੋਕਰੈਟਿਕ ਫਰੰਟ ਦੇ 13 ਵਿਧਾਇਕ ਭਾਜਪਾ ਵਿੱਚ ਸ਼ਾਮਲ