ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਖ਼ਾਲਸਾ ਰਾਜ ਦੀਆਂ ਨਿਸ਼ਾਨੀਆਂ ਵੇਖੀਆਂ

 

ਲੰਡਨ – ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ‘ਚ ਸਥਾਪਿਤ ਖ਼ਾਲਸਾ ਰਾਜ ਦੀਆਂ ਅਣਮੁੱਲੀਆਂ ਨਿਸ਼ਾਨੀਆਂ ਅੱਜ ਬਰਤਾਨੀਆ ਦੇ ਕਈ ਅਜਾਇਬ ਘਰਾਂ ‘ਚ ਸੁਸ਼ੋਭਿਤ ਹਨ | ਯੂ. ਕੇ. ਫੇਰੀ ‘ਤੇ ਆਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਰਾਜ ਦੀਆਂ ਉਕਤ ਨਿਸ਼ਾਨੀਆਂ ਨੂੰ ਵੇਖਿਆ ਅਤੇ ਕਿਹਾ ਕਿ ਕਿਸੇ ਵੇਲੇ ਸਿੱਖਾਂ ਦਾ ਵਿਸ਼ਾਲ ਰਾਜ ਹੁੰਦਾ ਸੀ, ਜਿਸ ਨੂੰ ਸਮੇਂ ਦੇ ਗ਼ੱਦਾਰਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਤਬਾਹ ਕਰ ਦਿੱਤਾ | ਅੱਜ ਸਾਡੀ ਪੀੜੀ ਨੂੰ ਬੰਦਾ ਸਿੰਘ ਬਹਾਦਰ ਦੇ ਖ਼ਾਲਸਾ ਰਾਜ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੱਕ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਉਣਾ ਚਾਹੀਦਾ ਹੈ |
             ਸਿੰਘ ਸਾਹਿਬ ਨੇ ਵੈਲੇਸ ਕੁਲਿਸ਼ਨ ਲੰਡਨ ਦਾ ਹਿੱਸਾ ਬਣੀ ਮਹਾਰਾਜਾ ਰਣਜੀਤ ਸਿੰਘ ਦੀ ਬੇਸ਼ਕੀਮਤੀ ਤਲਵਾਰ ਅਤੇ ਵਿਕਟੋਰੀਆ ਐਾਡ ਅਲਬਰਟ ਮਿਊਜ਼ੀਅਮ ‘ਚ ਸੁਸ਼ੋਭਿਤ ਸੋਨੇ ਦਾ ਤਖ਼ਤ ਵੇਖਿਆ ਹੈ | ਇਸ ਮੌਕੇ ਉਨ੍ਹਾਂ ਨਾਲ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਹਰਜੀਤ ਸਿੰਘ ਸਰਪੰਚ, ਹਰਮੀਤ ਸਿੰਘ ਗਿੱਲ ਆਦਿ ਹਾਜ਼ਰ ਸਨ |
Previous articleਕਨੇਡਾ ਜਾਣ ਵਾਲਿਆਂ ਲਈ ਜਰੂਰੀ ਖਬਰ, ਕਨੇਡੀਅਨ ਸਰਕਾਰ ਕਰਨ ਲੱਗੀ ਇਹ ਕੰਮ
Next articleਯੂਨੀਵਰਸਿਟੀਆਂ ਵਿਚ ਅਰਾਜਕਤਾ ਦਾ ਮਾਹੌਲ ਰੋਕਿਆ ਜਾਵੇ, ਦੋਸ਼ੀਆਂ  ਨੂੰ ਦਿੱਤੀਆਂ ਜਾਣ ਸਖ਼ਤ ਸਜਾਵਾਂ