ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਨੂੰ ਮਿਲੇ ਰਾਜਨਾਥ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਹੇਂਗ ਸਵੀ ਕੀਟ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਇਸ ਦੌਰਾਨ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ। ਰੱਖਿਆ ਮੰਤਰੀ ਦੋ ਦਿਨਾਂ ਦੌਰੇ ’ਤੇ ਕੱਲ੍ਹ ਦੇਰ ਰਾਤ ਇਥੇ ਪੁੱਜੇ ਸਨ। ਉਹ ਇਥੇ ਚੌਥੀ ਭਾਰਤ ਸਿੰਗਾਪੁਰ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ।
ਰੱਖਿਆ ਮੰਤਰੀ ਨੇ ਭਾਰਤ ਅਤੇ ਸਿੰਗਾਪੁਰ ਦੀਆਂ ਹਥਿਆਰਬੰਦ ਫੌਜਾਂ ਵਿਚਾਲੇ ਵਧਦੇ ਤਾਲਮੇਲ ’ਤੇ ਤਸੱਲੀ ਪ੍ਰਗਟਾਈ। ਦੋਵੇਂ ਨੇਤਾ ਦੁਵੱਲੇ ਰੱਖਿਆ ਸਹਿਯੋਗ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਸਹਿਮਤ ਹੋਏ। ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਦੱਖਣੀ ਚੀਨ ਸਾਗਰ ਅਤੇ ਭਾਰਤ ਪ੍ਰਸ਼ਾਂਤ ਖਿੱਤੇ ਬਾਰੇ ਭਾਰਤੀ ਸਟੈਂਡ ਮੁੜ ਸਪਸ਼ਟ ਕੀਤਾ।

Previous articleਨਹਿਰੀ ਪਾਣੀ ਹੋਇਆ ‘ਜ਼ਹਿਰੀ’: ਚਾਰ ਜ਼ਿਲ੍ਹਿਆਂ ਦੇ ਲੋਕ ਭੈਭੀਤ
Next articleਫੜ੍ਹੀਆਂ ਹਟਾਉਣ ਲਈ ਨਿਗਮ ਨੂੰ ਮਿਲੀ ਮੋਹਲਤ