ਮੁੰਬਈ (ਸਮਾਜ ਵੀਕਲੀ)- ਦੁਨੀਆ ‘ਚ ਕੋਰੋਨਾਵਾਇਰਸ ਖ਼ਿਲਾਫ਼ ਜੰਗ ਜਾਰੀ ਹੈ। ਭਾਰਤ ‘ਚ ਫ਼ਿਲਮੀ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਕੋਰੋਨਾ ਖ਼ਿਲਾਫ਼ ਯੁੱਧ ‘ਚ ਖੁੱਲ੍ਹੇ ਦਿਲ ਨਾਲ ਦਾਨ ਦੇ ਰਹੀਆਂ ਹਨ। ਇਪ ਕੜੀ ਦੱਖਣੀ ਫ਼ਿਲਮ ਇੰਡਸਟਰੀ ਦੇ ਸਿਤਾਰਿਆਂ ਨੇ ਸ਼ੁਰੂ ਕੀਤੀ ਜਿਸ ‘ਚ ਹੁਣ ਬਾਲੀਵੁੱਡ ਦੇ ਵੱਡੇ ਐਕਟਰਸ ਦੇ ਨਾਲ ਪੰਜਾਬੀ ਗਾਇਕ ਗੁਰੂ ਰੰਧਾਵਾ ਵੀ ਇਸ ਮੁਹਿੰਮ ਨਾਲ ਜੁੜੇ ਹੋਏ ਹਨ। ਗੁਰੂ ਰੰਧਾਵਾ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ ਲਈ 20 ਲੱਖ ਦਾਨ ਕੀਤੇ ਹਨ।
ਇਹ ਜਾਣਕਾਰੀ ਗੁਰੂ ਰੰਧਾਵਾ ਨੇ ਟਵੀਟ ਕਰਕੇ ਦਿੱਤੀ ਹੈ। ਗੁਰੂ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, “ਮੈਂ ਆਪਣੀ ਸੇਵਿੰਗ ਚੋਂ ਪ੍ਰਧਾਨ ਮੰਤਰੀ ਮੋਦੀ ਦੇ ਰਾਹਤ ਫੰਡ ‘ਚ 20 ਲੱਖ ਰੁਪਏ ਦਾ ਯੋਗਦਾਨ ਪਾਉਣ ਦਾ ਵਾਅਦਾ ਕਰਦਾ ਹਾਂ। ਆਓ ਇੱਕ-ਦੂਜੇ ਦੀ ਮਦਦ ਕਰੀਏ। ਮੈਂ ਸਟੇਜ ਸ਼ੋਅ ਅਤੇ ਗਾਣੇ ਕੀਤੇ ਹਨ। ਮੈਂ ਇਹ ਪੈਸਾ ਕਮਾਇਆ ਹੈ, ਜਿਸ ਦੀਆਂ ਟਿਕਟਾਂ ਤੁਸੀਂ ਸਾਰਿਆਂ ਨੇ ਖਰੀਦੀਆਂ, ਜਾਂ ਆਨਲਾਈਨ ਪਲੇਟਫਾਰਮਾਂ ਖਰੀਦਿਆਂ। ਇਸ ਲਈ ਇਹ ਮੇਰਾ ਯੋਗਦਾਨ ਹੈ।”
ਗੁਰੂ ਰੰਧਾਵਾ ਦੇ ਇਸ ਟਵੀਟ ‘ਤੇ ਲੋਕ ਕਾਫ਼ੀ ਰਿਐਕਸ਼ਨ ਦੇ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਸਭ ਤੋਂ ਵੱਧ 25 ਕਰੋੜ, ਪ੍ਰਭਾਸ ਨੂੰ 4 ਕਰੋੜ, ਪਵਨ ਕਲਿਆਣ ਨੇ 2 ਕਰੋੜ, ਮਹੇਸ਼ ਬਾਬੂ ਨੇ 1 ਕਰੋੜ, ਆਲੂ ਅਰਜੁਨ ਨੇ 25 ਕਰੋੜ, ਰਾਮ ਚਰਨ ਨੇ 70 ਲੱਖ ਅਤੇ ਰਜਨੀਕਾਂਤ ਨੇ ਰੋਜ਼ਾਨਾ ਮਜ਼ਦੂਰਾਂ ਦੀ ਮਦਦ ਲਈ 50 ਲੱਖ ਦਾਨ ਕੀਤੇ। ਨਾਲ ਹੀ ਕਮਲ ਹਾਸਨ ਨੇ ਆਪਣੇ ਘਰ ਨੂੰ ਹਸਪਤਾਲ ਬਣਾਉਣ ਦੀ ਪੇਸ਼ਕਸ਼ ਕੀਤੀ ਹੈ।
-(ਹਰਜਿੰਦਰ ਛਾਬੜਾ)ਪਤਰਕਾਰ 9592282333