ਹਮਬਰਗ,(ਰੇਸ਼ਮ ਭਰੋਲੀ)- ਖਾਲਸਾ ਦੇ ਸਾਜਨਾਂ ਦਿਵਸ ਵਿਸਾਖੀ ਅਤੇ ਲੋੜਵੰਧਾਂ ਤੱਕ ਲੰਗਰ ਪਹੁੰਚਾਉਣ ਦੀ ਸੇਵਾ ਜੋ ਪਿਛਲੇ ਸਾਲ ਅਪ੍ਰੈਲ 2020 ਨੂੰ ਸ਼ੁਰੂ ਕੀਤੀ ਗਈ ਸੀ, ਦੀ ਪਹਿਲੀ ਵਰੇਗੰਡ ਨੂੰ ਮਨਾਉਂਦਿਆਂ 17 ਅਤੇ 18 ਅਪ੍ਰੈਲ ਨੂੰ ਜਰਮਨੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਿੱਖ ਫਰਵੰਡ ਵੱਲੋਂ ਤਕਰੀਬਨ 4000 ਖਾਣਿਆ ਦੀ ਸੇਵਾ ਕੀਤੀ ਗਈ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੂੰ ਦੋਨੋ ਦਿਨ ਖਾਣਾ ਘਰ ਵੀ ਪਹੁੰਚਦਾ ਕੀਤਾ ਤੇ ਨਾਲ ਹੀ ਸਫਾਈ ਦੀਆਂ ਚੀਜ਼ਾਂ, ਫਲ, ਸਬਜ਼ੀਆਂ, ਪੇਸਟ੍ਰੀ, ਪਾਣੀ, ਚਾਹ ਦੇ ਨਾਲ ਨਾਲ ਸਕਾਰਫਸ, ਟੋਪੀਆਂ, ਦਸਤਾਨੇ, ਜੁਰਾਬਾਂ ਅਤੇ ਕੱਪੜੇ ਬੇਘਰ ਅਤੇ ਬੇਰੁਜ਼ਗਾਰ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਦੀ ਸੇਵਾ ਕੀਤੀ ਗਈ।
ਇਹ ਸੇਵਾ ਲਗਾਤਾਰ ਦੋ ਦਿਨ ਜਾਰੀ ਰਹੀ ਜਿਸ ਵਿੱਚ 152 ਦੇ ਕਰੀਬ ਸੇਵਾਦਾਰਾਂ ਨੇ ਹਿੱਸਾ ਲਿਆ। ਹਰ ਇਕ ਸੇਵਾਦਾਰ ਦਾ ਲਗ-ਭਗ 20 ਘੰਟੇ ਪਹਿਲਾਂ ਕਰੋਨਾ ਟੈਸਟ ਕਰਵਾਇਆ ਗਿਆ। ਸਿਰਫ ਨੈਗਟਿਵ ਕਰੋਨਾ ਟੈਸਟ ਨਾਲ ਹੀ ਸੇਵਾ ਕਰਨਾ ਸੰਭਵ ਸੀ ਤਾਂ ਜੋ ਨਾਲ ਸੇਵਾ ਕਰਨ ਵਾਲੇ ਸੇਵਾਦਾਰ ਅਤੇ ਬਾਕੀ ਲੋਕਾਂ ਦਾ ਖਿਆਲ ਰੱਖਿਆ ਜਾ ਸਕੇ।
ਸਿੱਖ ਫਰਵੰਡ ਜਰਮਨੀ ਦੇ ਵੱਖ ਵੱਖ 5 ਸ਼ਹਿਰਾਂ ਵਿੱਚ ਹਰ ਮਹੀਨੇ ਦੋ ਦਿਨ ਬੇਘਰ, ਬੇਰੁਜ਼ਗਾਰ ਅਤੇ ਲੋੜਵੰਦ ਲੋਕਾਂ ਤੱਕ ਲੰਗਰ ਪਹੁੰਚਾਓੁਦਾ ਕੀਤਾ ਜਾਂਦਾ ਹੈ। ਇਹ ਸੇਵਾ ਸੰਗਤ ਦੇ ਦਿੱਤੇ ਹੋਏ ਦਸਵੰਧ ਨਾਲ ਚੱਲਦੀ ਹੈ।
ਅਸੀਂ ਉਹਨਾਂ ਸਾਰੇ ਸੇਵਾਦਾਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਨਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ, ਜਿਨਾਂ ਨੇ ਨਾਲ ਨਾਲ ਹੱਥੀਂ ਸੇਵਾ ਕੀਤੀ ਬਹੁਤ ਧੰਨਵਾਦੀ ਹਾਂ। ਕਿਉਂਕਿ ਵਾਹਿਗੁਰੂ ਦੀ ਮਿਹਰ ਸਦਕਾ ਅਤੇ ਤੁਹਾਡੇ ਸਹਿਯੋਗ ਤੋਂ ਬਿਨਾ ਐਨਾ ਵੱਡਾ ਕਾਰਜ ਸੰਪੂਰਨ ਕਰਨਾ ਨਾਮੁਮਕਿਨ ਸੀ। ਪ੍ਰੈਸ ਨੂੰ ਜਾਣਕਾਰੀ ਸ: ਗੁਰਮੀਤ ਸਿੰਘ ਗਿੱਲ ਨੇ ਦਿੱਤੀ ਤੇ ਇੱਕ ਵਾਰ ਫਿਰ ਸਾਰਿਆ ਦਾ ਧੰਨਵਾਦ ਕੀਤਾ।