ਮਾਨਸਾ, 8 ਜੂਨ (ਔਲਖ) ਮਲੇਰੀਆ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਜਿਲੇ ਵਿੱਚ ਮਲੇਰੀਆ ਪਾਜਟਿਵ ਕੇਸ ਆਉਣ ਲੱਗੇ ਹਨ। ਸਿਵਲ ਸਰਜਨ ਮਾਨਸਾ ਡਾ ਲਾਲ ਚੰਦ ਠੁਕਰਾਲ ਜੀ ਦੀ ਅਗਵਾਈ ਅਤੇ ਜਿਲਾ ਐਪੀਡਮਾਲੋਜਿਸ਼ਟ ਡਾ ਅਰਸ਼ਦੀਪ ਸਿੰਘ, ਸ੍ਰੀ ਸੰਤੋਸ਼ ਭਾਰਤੀ ਜੀ ਦੀ ਦੇਖਰੇਖ ਵਿੱਚ ਹੈਲਥ ਸੁਪਰਵਾਈਜ਼ਰ ਮੇਲ ਅਤੇ ਵਰਕਰ ਮੇਲ ਵਲੋਂ ਅੈਕਟਿਵ ਸਰਵੇਖਣ ਤੇਜ ਕੀਤਾ ਗਿਆ ਹੈ। ਪਿਛਲੇ ਦਿਨੀਂ ਮਾਨਸਾ, ਹੀਰੇਵਾਲਾ ਅਤੇ ਕੋਟ ਲੱਲੂ ਵਿਖੇ ਮਲੇਰੀਆ ਪਾਜਟਿਵ ਕੇਸ ਮਿਲੇ ਹਨ। ਉਹਨਾ ਕੇਸਾਂ ਦਾ ਫਾਲੋ ਅੱਪ ਅਤੇ ਇਲਾਜ ਦਾ ਜਾਇਜ਼ਾ ਲੈਣ ਜਿਲੇ ਦੀ ਟੀਮ ਵਿਸ਼ੇਸ਼ ਤੌਰ ‘ਤੇ ਪਿੰਡ ਹੀਰੇਵਾਲਾ ਅਤੇ ਕੋਟ ਲੱਲੂ ਵਿਖੇ ਪਹੁੰਚੀ।
ਇਸ ਟੀਮ ਵਿੱਚ ਕੇਵਲ ਸਿੰਘ ਏ ਐਮ ਓ ਅਤੇ ਗੁਰਜੰਟ ਸਿੰਘ ਏ ਐਮ ਓ , ਖੁਸ਼ਵਿੰਦਰ ਸਿੰਘ ਹੈਲਥ ਸੁਪਰਵਾਈਜ਼ਰ ਅਤੇ ਕ੍ਰਿਸ਼ਨ ਕੁਮਾਰ ਨੇ ਪਾਜਟਿਵ ਪਾਏ ਗਏ ਕੇਸ ਦੇ ਘਰ ਅਤੇ ਆਲੇ-ਦੁਆਲੇ ਘਰਾਂ ਵਿੱਚ ਲਾਰਵਾ ਚੈੱਕ ਕੀਤਾ । ਏ ਐਮ ਓ ਗੁਰਜੰਟ ਸਿੰਘ ਨੇ ਮਲੇਰੀਆ ਤੋਂ ਬਚਾਅ ਲਈ ਧਿਆਨ ਰੱਖਣ ਯੋਗ ਗੱਲਾਂ ਦੱਸਦਿਆਂ ਕਿਹਾ ਕਿ ਕੂਲਰ ਅਤੇ ਬਿਨਾ ਢੱਕੀਆਂ ਟੈਕੀਆਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜਰੂਰ ਬਦਲਿਆ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੱਧ ਕੇਸਾਂ ਵਾਲੇ ਹਾਈ ਰਿਸਕ ਏਰੀਆ ਵਿੱਚ ਜਲਦ ਸਪਰੇ ਵੀ ਕਰਵਾਈ ਜਾ ਰਹੀ ਹੈ। ਇਸ ਮੌਕੇ ਚਾਨਣ ਦੀਪ ਸਿੰਘ, ਮਨੋਜ ਕੁਮਾਰ, ਅਮਰਜੀਤ ਕੌਰ, ਬਲਜੀਤ ਕੌਰ, ਅਜੈਬ ਸਿੰਘ, ਗੁਰਲਾਲ ਸਿੰਘ ਆਦਿ ਹਾਜ਼ਰ ਸਨ ।