ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਸਿਵਲ ਸਰਜਨ ਕਪੂਰਥਲ਼ਾ ਡਾਕਟਰ ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ ਐਮ ਓ ਕਾਲਾ ਸੰਘਿਆਂ ਡਾਕਟਰ ਰੀਟਾ ਅਗਵਾਈ ਵਿਚ ਮੈਡੀਕਲ ਅਧਿਕਾਰੀ ਇੰਚਾਰਜ ਭਾਣੋ ਲੰਗਾ ਡਾਕਟਰ ਗੁਣਤਾਸ ਦੀ ਨਿਗਰਾਨੀ ਹੇਠ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਨੇ ਅੱਜ ਬਲਾਕ ਕਾਲਾ ਸੰਘਿਆ ਅਧੀਨ ਪੈਂਦੇ ਏਰੀਆ ਅਾਰ ਸੀ ਐੱਫ ਸਾਹਮਣੇ ਵੱਖ ਵੱਖ ਦੁਕਾਨਾਂ ਅਤੇ ਵਪਾਰਕ ਖੋਖਿਆਂ ਤੋਂ ਇਲਾਵਾ ਸ਼ੇਖੂਪੁਰ ਨੇੜੇ ਤੰਬਾਕੂ ਵੇਚ ਰਹੇ 09 ਦੁਕਾਨਦਾਰਾਂ ਦੇ ਤੰਬਾਕੂਨੋਸ਼ੀ ਖ਼ਿਲਾਫ ਚਲਾਨ ਕੱਟੇ , ਅਤੇ 06 ਵਿਅਕਤੀਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ।
ਹੈਲਥ ਇੰਸਪੈਕਟਰ ਗੁਰਿੰਦਰ ਰੰਧਾਵਾ ਨੇ ਦੱਸਿਆ ਕਿ ਤੰਬਾਕੂ ਨਾਲ ਗਲੇ ਦਾ ਕੈਂਸਰ ਅਤੇ ਹੋਰ ਭਿਆਨਕ ਬੀਮਾਰੀਆਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ । ਇਸ ਲਈ ਸਾਨੂੰ ਤੰਬਾਕੂ ਦੇ ਸੇਵਨ ਤੋਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ ਅਤੇ ਹਰੇਕ ਨਾਗਰਿਕ ਨੂੰ ਪੰਜਾਬ ਸਰਕਾਰ ਵੱਲੋਂ ਤੰਬਾਕੂਨੋਸ਼ੀ ਖ਼ਿਲਾਫ ਚੱਲ ਰਹੇ ਅਭਿਆਨਾਂ ਵਿਚ ਵੱਧ-ਚੜ੍ਹ ਕੇ ਸਹਿਯੋਗ ਵੀ ਕਰਨਾ ਚਾਹੀਦਾ ਹੈ । ਓਹਨਾ ਕਿਹਾ ਕਿ ਗੁਰੂ ਘਰਾਂ ਅਤੇ ਸਕੂਲਾਂ ਨੇੜੇ ਤੰਬਾਕੂ ਵੇਚਣ ਅਤੇ ਸੇਵਨ ਕਰਨ ਲਈ ਪੂਰਨ ਤੌਰ ਉੱਤੇ ਸਖ਼ਤ ਪਾਬੰਦੀ ਹੈ। ਤੰਬਾਕੂਨੋਸ਼ੀ ਸਬੰਧੀ ਚਲਾਨ ਕੱਟਣ ਵਾਲੀ ਟੀਮ ਹੋਰਨਾਂ ਤੋਂ ਇਲਾਵਾ ਐਸ ਆਈ ਪਰਗਟ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly