ਖਿਆਲਾ ਕਲਾਂ (ਸਮਾਜ ਵੀਕਲੀ) ( ਔਲਖ ): ਪੰਜਾਬ ਸਰਕਾਰ ਵੱਲੋਂ ਮਾਨਯੋਗ ਸ੍ਰੀ ਬਲਵੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਦੀਆਂ ਹਦਾਇਤਾਂ ਤੇ ਕਮਿਊਨਟੀ ਸਿਹਤ ਸੈਂਟਰ ਖਿਆਲਾ ਕਲਾਂ ਅਧੀਨ ਪਿੰਡਾਂ ਵਿੱਚ ਸਰਬਤ ਸਿਹਤ ਬੀਮਾਂ ਯੋਜਨਾ ਅਧੀਨ ਯੋਗ ਲਾਭਪਾਤਰੀਆਂ ਦੇ ਕਾਰਡ ਜਾਰੀ ਕੀਤੇ ਜਾ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾਂ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਯੋਜਨਾਂ ਦੇ ਲਾਭਪਾਤਰੀਆਂ ਦੇ ਸਿਹਤ ਬੀਮਾ ਕਾਰਡ ਪਿੰਡਾਂ ਵਿੱਚ ਕੈਂਪ ਲਗਾ ਕੇ ਬਣਾਏ ਜਾ ਰਹੇ ਹਨ। ਜਿਸ ਤਹਿਤ ਪਿੰਡ ਨਰਿੰਦਰਪੁਰਾ,ਖਾਰਾ,ਸੱਦਾ ਸਿੰਘ ਵਾਲਾ ,ਮੂਸਾ ਵਿਖੇ 21 ਜਨਵਰੀ ਨੂੰ ਬਣਾਏ ਜਾਣਗੇ।ਪੰਜਾਬ ਸਰਕਾਰ ਵੱਲੋਂ ਕਿਸਾਨਾਂ, ਉਸਾਰੀ ਕਿਰਤੀਆਂ, ਸਮਰਾਟ ਕਾਰਡ ਹੋਲਡਰ ਅਤੇ ਛੋਟੇ ਵਪਾਰੀਆਂ ਨੂੰ ਇਸ ਯੋਜਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਬੀਮਾਂ ਕਾਰਡਾਂ ਰਾਹੀਂ ਲਾਭਪਾਤਰੀ ਦੇ ਸਾਰੇ ਪਰਿਵਾਰ ਨੂੰ ਪੰਜ ਲੱਖ ਤੱਕ ਦੀ ਮੁਫਤ ਮੈਡੀਕਲ ਇਲਾਜ ਦੀ ਸਹੂਲਤ ਸਾਰੇ ਸਰਕਾਰੀ ਹਸਪਤਾਲ, ਮੈਡੀਕਲ ਕਾਲਜਾਂ ਅਤੇ ਸੁਚੀਬਧ ਪ੍ਰਾਈਵੇਟ ਹਸਪਤਾਲ ਵਿੱਚ ਉਪਲਬਧ ਹੋਵੇਗੀ। ਇਸ ਬੀਮਾ ਸਕੀਮ ਅਧੀਨ ਨਕਦੀ ਰਹਿਤ ਮੁਫਤ ਇਲਾਜ ਹਸਪਤਾਲ ਵਿੱਚ ਦਾਖਲ ਹੋਣ ਤੇ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ।
ਇਸ ਮੌਕੇ ਉਨਾਂ ਹਸਪਤਾਲ ਦੇ ਸਾਰੇ ਸਿਹਤ ਅਮਲੇ ਨੂੰ ਇਸ ਯੋਜਨਾਂ ਦੇ ਵੱਧ ਤੋਂ ਵੱਧ ਕਾਰਡ ਜਾਰੀ ਕਰਾਉਣ ਦੀ ਹਦਾਇਤ ਦਿੱਤੀ ਗਈ। ਸਰਬਤ ਸਿਹਤ ਬੀਮਾ ਯੋਜਨਾਂ ਕਾਰਡ ਬੀਮਾ ਕੰਪਨੀ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੈਂਪ ਲਗਾ ਕੇ ਯੋਗ ਲਾਭਪਾਤਰੀ ਆਪਣੇ ਪਰਿਵਾਰ ਦੇ ਪ੍ਰਤੀ ਵਿਅਕਤੀ 30 ਰੁਪਏ ਕਾਰਡ ਦੇ ਕੇ ਹਾਸਿਲ ਕਰ ਸਕਣਗੇ। ਜਿਥੇ ਲਾਭਪਾਤਰੀ ਆਪਣੇ ਅਧਾਰ ਕਾਰਡ ਦੇ ਨਾਲ ਸਮਰਾਟ ਕਾਰਡ, ਕਿਸਾਨ ਜੇ ਫਾਰਮ, ਅਤੇ ਵਪਾਰੀ ਪੈਨ ਕਾਰਡ ਲਿਆ ਕੇ ਇਹ ਕਾਰਡ ਬਣਾ ਸਕਦੇ ਹਨ। ਇਸ ਯੋਜਨਾ ਦੇ ਲਾਭਪਾਤਰੀ ਸਿਰਫ ਮਹਿਕਮੇ ਵੱਲੋਂ ਦਿੱਤੀਆਂ ਗਈਆਂ ਲਿਸਟਾਂ ਨੂੰ ਜਾਂਚ ਕੇ ਆਪਣਾ ਕਾਰਡ ਹਾਸਿਲ ਕਰ ਸਕਣਗੇ। ਇਸ ਲਈ ਕੋਈ ਵੀ ਵੱਖਰੇ ਫਾਰਮ ਭਰਨ ਦੀ ਕੋਈ ਵੀ ਜਰੂਰਤ ਨਹੀਂ ਹੋਵੇਗੀ।