ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿਖੇ 11 ਵਿਦਾਇਗੀ ਪਾਰਟੀਆਂ

ਫੋਟੋ – ਕੈਪਸ਼ਨ – ਐਟੀਲਰਾਵਾ ਸਕੀਮ ਵੱਲੋ ਕਰਨੈਲ ਸਿੰਘ ਫੀਲਡ ਵਰਕਰ ਦੀ ਵਿਦਾਇਗੀ ਸਮਾਰੋਹ ਵੇਲੇ ਇਕ ਯਾਦਗਾਰੀ ਫੋਟੋ ਖਿੱਚਵਾਉਂਦਾ ਹੋਇਆ ਸਟਾਫ਼। ।

ਹੁਸ਼ਿਆਰਪੁਰ/ਸ਼ਾਮਚੁਰਾਸੀ (ਮਸਾਜ ਵੀਕਲੀ) (ਚੁੰਬਰ) – ਇਸ ਸਾਲ ਦੇ ਸ਼ੁਰੂ ਵਿੱਚ ਕਰੋਨਾ ਮਹਾਂਮਾਰੀ ਦੇ ਪੂਰੇ ਵਿਸ਼ਵ ਵਿੱਚ ਪੈਰ ਪਸਾਰਨ ਕਾਰਨ ਸਿਹਤ ਵਿਭਾਗ ਨੂੰ ਸਰਕਾਰ ਵੱਲੋ ਦਿੱਤੀਆਂ ਗਈਆਂ ਜਿੰਮੇਵਾਰੀਆਂ ਕਾਰਨ ਮਾਰਚ 20 -20 ਤੋਂ ਸੇਵਾ ਮੁਕਤ  ਹੋਣ ਵਾਲੇ ਪੈਰਾਮੈਡੀਕਲ ਸਟਾਫ਼ ਦੀਆਂ ਸੇਵਾਵਾਂ ਨੂੰ 30 ਸਤੰਬਰ ਤੱਕ ਵਧਾਇਆ ਗਿਆ ਸੀ ਅਤੇ ਇਸ ਮਹਾਂਮਾਰੀ ਦੌਰਾਨ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਦਫ਼ਤਰ ਸਿਵਲ ਸਰਜਨ ਦੇ 11 ਮੁਲਾਜਮਾਂ ਨੂੰ ਅੱਜ ਵਿਦਾਇਗੀ ਮੌਕੇ ਸਨਮਾਨ ਦੇ ਕੇ  ਸਨਮਾਨਿਤ ਕੀਤਾ ਗਿਆ।

ਅੱਜ ਸਿਹਤ ਵਿਭਾਗ ਦੇ  ਸ੍ਰੀਮਤੀ ਗੁਰਜੀਸ਼ ਕੌਰ ਡਿਪਟੀ ਮਾਸ ਮੀਡੀਆ ਅਫ਼ਸਰ , ਸੁਖਜਿੰਦਰ ਕੌਰ ਸੁਪਰਡੈਂਟ , ਸੁੰਮਨ ਲਤਾ ਸੀਨੀਅਰ ਅਸਿਸਟੈਂਟ , ਕ੍ਰਿਸ਼ਨ ਕੌਰ ਸੀਨੀਅਰ ਐਸਿਸਟੈਂਟ , ਪਰਮਜੀਤ ਕੌਰ ਐਲ. ਐਚ. ਵੀ. , ਪਰਮਿੰਦਰ ਸਿੰਘ ਚੀਫ਼ ਫਾਰਮੇਸੀ ਅਫ਼ਸਰ , ਸ੍ਰੀਮਤੀ ਸੁਰਿੰਦਰ ਵਾਲੀਆ ਐਲ. ਐਚ. ਵੀ , ਅਸ਼ੋਕ ਕੁਮਾਰ , ਕਰਨੈਲ ਸਿੰਘ ਫੀਲਡ ਵਰਕਰ , ਧਰਮਪਾਲ ਫੀਲਡ ਵਰਕਰ ਅਤੇ ਆਸ਼ਾ ਰਾਣੀ  ਨੂੰ ਦਫ਼ਤਰ ਸਿਵਲ ਸਰਜਨ ਸਟਾਫ਼ ਵਲਂੋ ਸਨਮਾਨ ਚਿੰਨ• ਦੇ ਕੇ ਅਤੇ ਤੋਹਫ਼ੇ ਦੇ ਕੇ ਵਿਭਾਗ ਤੋਂ ਵਿਦਾ ਕੀਤਾ।

ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਸਿਹਤ ਵਿਭਾਗ ਤੋਂ ਅਪਣੀਆਂ ਵੱਡਮੁੱਲੀਆਂ ਸੇਵਾਵਾਂ ਦੇ ਕੇ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿੱਚ ਤੰਦਰੁਸਤੀ ਦੀ ਕਾਮਨਾ ਕੀਤੀ।। ਇਸ ਮੌਕੇ ਜ਼ਿਲ•ਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ , ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ , ਡਾ. ਰਜਿੰਦਰ ਰਾਜ , ਡਾ. ਗੁਰਦੀਪ ਸਿੰਘ ਕਪੂਰ , ਮਹੰਮਦ ਆਸਿਫ਼ , ਬਸੰਤ ਕੁਮਾਰ ਹੈਲਥ ਇੰਸਪੈਕਟਰ ਤੇ ਹੋਰ ਹਾਜ਼ਰ ਸਨ। ।

Previous articleਬਾਬਾ ਜਵਾਹਰ ਦਾਸ ਸੂਸਾਂ ਜੀ ਦੀ ਬਰਸੀ ਮੌਕੇ ਧਾਰਮਿਕ ਸਮਾਗਮ
Next articleਕਰੋਨਾ ਯੋਧਿਆਂ ਦੀ ਹੌਂਸਲਾ ਅਫ਼ਜਾਈ ਪ੍ਰਸੰਸਾ ਪੱਤਰ ਦੇ ਕੇ ਕੀਤੀ