ਸਿਰਸਾ: 14 ਨਾਜਾਇਜ਼ ਪਿਸਤੌਲਾਂ ਸਣੇ ਦੋ ਕਾਬੂ, ਦੋਵੇਂ ਮੁਲਜ਼ਮ ਜਾ ਰਹੇ ਸਨ ਸਕੂਟੀ ’ਤੇ

ਸਿਰਸਾ (ਸਮਾਜ ਵੀਕਲੀ) : ਇਥੋਂ ਦੀ ਸੀਆਈਏ ਨੇ ਲੰਘੀ ਰਾਤ ਦੋ ਜਣਿਆਂ ਨੂੰ 14 ਨਾਜਾਇਜ਼ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੇ ਨੌਜਵਾਨਾਂ ਦੀ ਪਛਾਣ ਦਾਰਾ ਸਿੰਘ ਵਾਸੀ ਵੈਦਵਾਲਾ ਅਤੇ ਅਮਰਜੀਤ ਸਿੰਘ ਵਾਸੀ ਖੈਰਪੁਰ ਸਿਰਸਾ ਵਜੋਂ ਕੀਤੀ ਗਈ ਹੈ। ਦਾਰਾ ਸਿੰਘ ਖ਼ਿਲਾਫ਼ ਪਹਿਲਾਂ ਹੀ 11 ਅਪਰਾਧਿਕ ਕੇਸ ਦਰਜ ਹਨ।

ਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਲੰਘੀ ਰਾਤ ਸੀਆਈਏ ਥਾਣਾ ਪੁਲੀਸ ਗਸ਼ਤ ਕਰ ਰਹੀ ਸੀ ਤਾਂ ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀਆਂ ਕੋਲ ਨਾਜਾਇਜ਼ ਅਸਲਾ ਹੈ। ਪੁਲੀਸ ਨੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਇਸੇ ਦੌਰਾਨ ਸਕੂਟੀ ’ਤੇ ਆਉਂਦੇ ਦੋ ਜਣਿਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ 14 ਪਿਸਤੌਲ ਬਰਾਮਦ ਹੋਏ, ਜਿਨ੍ਹਾਂ ਵਿੱਚ 9 ਪਿਸਤੌਲ 315 ਬੋਰ, ਦੋ 32 ਬੋਰ ਸ਼ਾਮਲ ਹਨ। ਇਸ ਨੌਜਵਾਨਾਂ ਕੋਲੋਂ 22 ਕਾਰਤੂਸ ਵੀ ਬਰਾਮਦ ਹੋਏ ਹਨ। ਦੋਵਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

Previous articleਮੋਦੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਨਮਨ ਕੀਤਾ
Next articleਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀ ਲਈ ਦਸਤਾਵੇਜ਼ ਦੀ ਵੈਧਤਾ ਵਧਾਉਣ ਦੀ ਬੇਨਤੀ