ਸਿਰਸਾ ਤੋਂ ਸਵਾਰੀਆਂ ਨਾਲ ਭਰੀ ਬੱਸ ਤਿੰਨ ਜਣਿਆਂ ਨੇ ਅਗਵਾ ਕੀਤੀ

ਸਿਰਸਾ (ਸਮਾਜ ਵੀਕਲੀ) : ਇਥੋਂ ਦੇ ਬੱਸ ਅੱਡੇ ਤੋਂ ਤਿੰਨ ਜਣਿਆਂ ਨੇ ਸਵਾਰੀਆਂ ਨਾਲ ਭਰੀ ਬੱਸ ਅਗਵਾ ਕਰ ਲਈ। ਅਗਵਾਕਾਰ ਬੱਸ ਨੂੰ ਕਈ ਕਿਲੋਮੀਟਰ ਦੂਰ ਲੈ ਗਏ। ਬੱਸ ’ਚ ਸਵਾਰ ਕੰਡਕਟਰ, ਜੋ ਆਪਣੀ ਡਿਊਟੀ ਖ਼ਤਮ ਕਰਕੇ ਬੱਸ ’ਚ ਸਵਾਰ ਹੋ ਕੇ ਘਰ ਜਾ ਰਿਹਾ ਸੀ, ਜਦੋਂ ਉਸ ਨੇ ਬੱਸ ਗ਼ਲਤ ਰੂਟ ’ਤੇ ਜਾਣ ਲੱਗੀ ਤਾਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਬੱਸ ਡਰਵਾਈਵਰ ਤੋਂ ਪੁੱਛ-ਪੜਤਾਲ ਕੀਤੀ ਤੇ ਬੱਸ ਨੂੰ ਜਬਰਦਸਤੀ ਰੁਕਵਾਇਆ। ਤੁਰੰਤ ਇਸ ਦੀ ਸੂਚਨਾ ਰੋਡਵੇਜ ਦੇ ਉੱਚ ਅਧਿਕਾਰੀਆਂ ਤੇ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਤਿੰਨ ਅਗਵਾਕਾਰਾਂ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਅਗਵਾਕਾਰਾਂ ਦੀ ਪਛਾਣ ਤੇ ਬੱਸ ਨੂੰ ਅਗਵਾ ਕਰਨ ਦੇ ਇਰਾਦੇਥ ਬਾਰੇ ਅਧਿਕਾਰੀਆਂ ਨੇ ਕੁੱਝ ਨਹੀਂ ਦੱਸਿਆ ਹੈ।

Previous articleBeirut blasts toll reaches 135, state of emergency declared
Next articleਬਠਿੰਡਾ: ਹੁੱਲੜਬਾਜ਼ਾਂ ਨੇ ਪੁਲੀਸ ਮਗਰ ਪਿੱਟ ਬੁੱਲ ਛੱਡਿਆ; ਕੁੱਤੇ ਨੇ ਥਾਣੇਦਾਰ ਨੂੰ ਵੱਢਿਆ