ਅੱਪਰਾ (ਸਮਾਜ ਵੀਕਲੀ)- ਸਮਾਜਿਕ ਸੰਸਥਾ ਸਿਮਰਨ ਕੇਅਰ ਫਾਊਂਡੇਸ਼ਨ ਸਮਾਜਿਕ ਕੇਤਰ ‘ਚ ਇੱਕ ਮੋਹਰੀ ਸੰਸਥਾ ਦੇ ਰੂਪ ‘ਚ ਸਤਾਪਿਤ ਹੌ ਚੁੱਕੀ ਹੈ, ਜੋ ਕਿ ਲੋੜਵੰਦਾਂ ਦਾ ਹੱਥ ਫੜ ਰਹੀ ਹੈ। ਸਿਮਰਨ ਕੇਅਰ ਫਾਊਂਡੇਸ਼ਨ ਸੰਸਥਾ ਵਲੋਂ ਲਾਕਡਾਊਨ ਦੌਰਾਨ ਵੀ ਕਈ ਗਰੀਬ ਤੇ ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ।
ਸੰਸਥਾ ਦੀ ਸੰਸਥਾਪਕ ਤਜਿੰਦਰ ਕੌਰ ਸਿਮਰਨ ਨੇ ਕਿਹਾ ਕਿ ਇਸ ਸੰਸਥਾ ਦੁਆਰਾ ਝੁੱਗੀਆਂ-ਝੌਂਪੜੀਆਂ ‘ਚ ਰਹਿ ਰਹੇ ਕਈ ਪਰਿਵਾਰਾਂ ਦੇ ਬੱਚਿੱਆਂ ਨੂੰ ਮੁਫਤ ਵਿੱਦਿਆ ਦੀ ਸਹੂਲਤ, ਕਿਤਾਬਾਂ ਤੇ ਸ਼ਟੇਸ਼ਨਰੀ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਉਕਤ ਸੰਸਥਾ ਦੁਆਰਾ ਮਹਿਲਾਵਾਂ ਨੂੰ ਸੈਨੇਟਰੀ ਪੈਡ ਵੀ ਵੰਡੇ ਜਾਂਦੇ ਹਨ। ਸੰਪੂਰਨ ਰੂਪ ‘ਚ ਇਹ ਸੰਸਥਾ ਲੋੜਵੰਦਾਂ ਦੀ ਮੱਦਦ ਕਰਨ ਦੇ ਰੂਪ ‘ਚ ਸਮਾਜ ‘ਚ ਸਥਾਪਿਤ ਹੋ ਕੇ ਆਪਣਾ ਸਮਾਜ ਪ੍ਰਤੀ ਫ਼ਰਜ ਨਿਭਾ ਰਹੀ ਹੈ।
ਇਸ ਸੰਸਥਾ ਦੇ ਮੈਂਬਰ ਸੰਦੀਪ ਖੰਡੇਲਵਾਲ, ਹਰਪ੍ਰੀਤ ਸਿੰਘ ਵੀ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਸੰਸਥਾ ਦੀ ਸੰਸਥਾਪਕ ਤਜਿੰਦਰ ਕੌਰ ਸਿਮਰਨ ਨੇ ਸੰਸਥਾ ਨੂੰ ਵਿੱਤੀ ਤੇ ਆਰਥਿਕ ਸਹਾਇਤਾ ਕਰਨ ਵਾਲੇ ਸਮੂਹ ਦਾਨੀ ਸੱਜਣਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।