ਸਿਮਰਨ ਕੇਅਰ ਫਾਊਂਡੇਸ਼ਨ ਨੇ ਦੀਵਾਲੀ ਦੇ ਤਿਉਹਾਰ ਵੰਡੇ ਲੋੜਵੰਦਾ ਨੂੰ ਫਲ, ਕੱਪੜੇ ਤੇ ਗਿਫਟ

ਅੱਪਰਾ (ਸਮਾਜ ਵੀਕਲੀ) –  ਸਿਮਰਨ ਕੇਅਰ ਫਾਊਂਡੇਸ਼ਨ ਵਲੋਂ ਦੀਵਾਲੀ ਦੇ ਤਿਉਹਾਰ ‘ਤੇ ਲੋੜਵੰਦ ਬੱਚਿਆਂ, ਮਹਿਲਾਵਾਂ ਤੇ ਹੋਰ ਜਰੂਰਤਮੰਦਾਂ ਨੂੰ ਫਲ, ਕੱਪੜੇ ਤੇ ਹੋਰ ਗਿਫਟ ਵੰਡੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਮਰਨ ਕੇਅਰ ਫਾਊਂਡੇਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਹਰ ਲੋੜਵੰਦ ਵਿਅਕਤੀ ਦੀ ਮੱਦਦ ਕਰਨਾ ਸੰਸਥਾ ਦਾ ਮੁਢਲਾ ਫਰਜ ਹੈ, ਇਸ ਲਈ ਸਾਨੂੰ ਆਪਣੇ ਫ਼ਰਜਾਂ ਨੂੰ ਪਛਾਣਦੇ ਹੋਏ ਲੋੜਵੰਦਾਂ ਨਾਲ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ। ਸਿਮਰਨ ਕੇਅਰ ਫਾਊਂਡੇਸ਼ਨ ਤਜਿੰਦਰ ਕੌਰ, ਸੰਦੀਪ ਖੰਡੇਲਵਾਲ ਤੇ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਲੋੜਵੰਦਾਂ ਲਈ ਹਰ ਕਦਮ ਦਰ ਕਦਮ ਨਾਲ ਨਿਭਾ ਰਹੀ ਹੈ। ਇਸ ਮੌਕੇ ਬੋਲਦਿਆਂ ਤਜਿੰਦਰ ਕੌਰ ਨੇ ਕਿਹਾ ਕਿ ਸੰਸਥਾ ਆਉਣ ਵਾਲੇ ਸਮੇਂ ‘ਚ ਵੀ ਆਪਣੇ ਕਾਰਜ ਦੇ ਘੇਰੇ ਨੂੰ ਹੋਰ ਵਿਆਪਕ ਪੱਧਰ ‘ਤੇ ਵਿਸ਼ਾਲ ਕਰਦੇ ਹੋਏ ਸਮਾਜ ਸੇਵਾ ‘ਚ ਵੱਧ ਚੜ ਕੇ ਯੋਗਦਾਨ ਪਾਵੇਗੀ।

 

Previous articleਡਾਇਟ ਅਹਿਮਦਪੁਰ ਵਿਖੇ ਰੰਗੋਲੀ ਬਣਾ ਕੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ
Next articleਭਾਰਟੇ ਪਿੰਡ ਦੀ ਫਿਰਨੀ ਤੋਂ ਬੋਸਟਨ ਮੈਰਾਥਨ ਤੱਕ…