ਸਿਜਦਾ

ਪਰਮਜੀਤ ਲਾਲੀ

(ਸਮਾਜ ਵੀਕਲੀ)

ਹੱਕ ਸੱਚ ਲਈ ਲੜਦੇ,
 ਲੱਖਾਂ ਭੈਣ-ਭਰਾਵਾਂ ਨੂੰ,
 ਅੱਸੀ ਵਰ੍ਹੇ ਦੇ ਬਾਬੇ,
ਤੇ ਰੱਬ ਵਰਗੀਆਂ ਮਾਵਾਂ ਨੂੰ,
ਪੁੱਤਰਾਂ ਦੇ ਸਿਰ ਬਣਕੇ ਬੈਠੀਆਂ,
ਬੋਹੜਾਂ ਦੀਆਂ ਛਾਂਵਾ ਨੂੰ,
ਜਿਸ ਧਰਤੀ ਤੇ ਕਿਰਤੀ ਬੈਠੇ,
ਮੇਰਾ ਸਿੱਜਦਾ ਓਹਨਾਂ ਥਾਂਵਾ ਨੂੰ,
ਮੇਰਾ ਸਿੱਜਦਾ ਓਹਨਾਂ………
ਦਿਲ ਦਾ ਦਰਦ ਸੁਣਾਉਣ ਆਏ ਨੇ,
ਜ਼ਾਲਮ ਨਾਲ ਟਕਰਾਉਣ ਆਏ ਨੇ,
ਆਪਣੇ ਹਿੱਸੇ ਦੀ ਰੋਟੀ ਨੂੰ,
ਲੁਟੇਰਿਆਂ ਕੋਲੋਂ ਬਚਾਉਣ ਆਏ ਨੇ,
ਨਾਲ ਹੋਂਸਲੇ ਤੰਬੂ ਗੱਡੇ ਕੇ,
ਕਿਲ੍ਹੇ ਬਣਾਇਆ ਰਾਹਵਾਂ ਨੂੰ,
ਜਿਸ ਧਰਤੀ ਤੇ ਕਿਰਤੀ ਬੈਠੇ,
ਮੇਰਾ ਸਿੱਜਦਾ ਓਹਨਾਂ ਥਾਂਵਾ ਨੂੰ……
ਜੇਠ ਹਾੜ ਦੀ ਗਰਮੀ ਏ,
ਤੇ ਪੋਹ ਮਾਘ ਦੀਆਂ ਰਾਤਾਂ ਨੇ,
ਹਸ- ਹਸ ਕੇ ਪਿੰਡੇ ਤੇ ਝੱਲਦੇ,
ਸਭ ਝੱਖੜ ਤੇ ਬਰਸਾਤਾਂ ਨੇ,
ਆਪਣਿਆਂ ਫਸਲਾਂ ਤੇ ਨਸਲਾਂ ਦੇ ਲੇਖੇ,
ਲਾ ਰਹੇ ਨੇ ਸਾਹਵਾਂ ਨੂੰ,
ਜਿਸ ਧਰਤੀ ਤੇ ਕਿਰਤੀ ਬੈਠੇ,
ਮੇਰਾ ਸਿੱਜਦਾ ਓਹਨਾਂ ਥਾਂਵਾ ਨੂੰ,
ਮੇਰਾ ਸਿੱਜਦਾ ਓਹਨਾਂ……..
ਪਰਮਜੀਤ ਲਾਲੀ
Previous articleਮਜ਼ਦੂਰ ਦਿਵਸ ਤੇ ਮਜ਼ਬੂਰ ਮਜ਼ਦੂਰ !
Next articleB’luru civic body appoints 24 nodal officers to manage 12 crematoriums