ਸਿਆਸੀ ਠੇਕੇਦਾਰਾਂ ਨੇ…..

(ਸਮਾਜ ਵੀਕਲੀ)

ਸੁਣੋ ਵੇ ਭਾਰਤ ਮਾਂ ਪਈ,
ਅਪਣਾ ਹਾਲ ਸਣਾਉਂਦੀ ਐ।
ਅੱਖਾਂ ਵਿੱਚੋਂ ਹੰਝੂ ,
ਜਾਰੋ ਜ਼ਾਰ ਵਹਾਉਂਦੀ ਐ।
ਚੂੰਢ ਚੂੰਢ ਕੇ ਖਾਹ ਲਿਆ ,
ਸਿਆਸੀ ਠੇਕੇਦਾਰਾਂ ਨੇ।
ਕੀਤੀ ਮੈਂ ਅਧਮੋਈ ਵੇ,
ਆਹ ਵੈਰੀ ਦੀਆਂ ਮਾਰਾਂ ਨੇ।

ਚੜ੍ਹ ਆਇਆ ਅਬਦਾਲੀ ਪਹਿਲਾਂ,
ਲੁੱਟ ਮਚਾ ਗਿਆ ਓ।
ਮਹਿਲ ਮੁਨਾਰੇ ਮੇਰੇ,
ਮਿੱਟੀ ਵਿਚ ਮਿਲਾ ਗਿਆ ਓ।
ਧੀਆਂ ਤਾਂਈ ਉਧਾਲ ਲਿਆ,
ਮੁਗਲਾਂ ਦੀਆਂ ਡਾਰਾਂ ਨੇ।
ਕੀਤੀ…………..

ਵਣਜ ਕਰਨ ਲਈ ਗੋਰੇ,
ਲਾ ਕੇ ਡੇਰੇ ਬਹਿ ਗਏ।
ਲੱਟ ਖ਼ਜਾਨਾ ਮੇਰਾ,
ਮੁਲਕ ਬੇਗਾਨੇ ਲੈ ਗਏ।
ਜਖ਼ਮੀ ਕੀਤਾ ਸੀਨਾ,
ਵੰਡੀਆਂ ਪਾ ਮਕਾਰਾਂ ਨੇ।
ਕੀਤੀ………………

ਆਪਣਿਆਂ ਹੱਥ ਜਦ ਆਈ,
ਉਮੀਦਾਂ ਬੜੀਆਂ ਲਾਈਆਂ ਮੈਂ।
ਜੋ ਕੁੱਝ ਬਚਿਆ ਸਾਂਭ ਲਉ,
ਦਿੱਤੀਆਂ ਲੱਖ ਦੁਹਾਈਆਂ ਮੈਂ।
ਇੱਕ ਨਾ ਮੰਨੀ ਮੇਰੀ,
ਲੁੱਟ ਮਚਾਈ ਗਦਾਰਾਂ ਨੇ।
ਕੀਤੀ…………..

ਵੇਖੋ ਵੇਚੀ ਜਾਣ ਸੰਪੱਤੀ,
ਕੋਲ ਧਨਾਢਾਂ ਦੇ।
ਸਭ ਕੁਝ ਏਨਾਂ ਸਾਹਮਣੇ,
ਰੱਖਤਾ ਫੋਲ ਧਨਾਢਾਂ ਦੇ।
ਕਰੀ ਕਰੇਲੇ ਖੱਖੜੀ,
ਭੈੜੀਆਂ ਇਹ ਸਰਕਾਰਾਂ ਨੇ।
ਕੀਤੀ……………..

ਉਠਿਓ ਵੇ ਕੋਈ ਉਠਿਓ,
ਰੱਖਿਓ ਲਾਜ ਵੇ ਮੇਰੀ ਨੂੰ।
‘ਬੁਜਰਕ ‘ ਵਾਲਿਆ ਸੁਣ ਤੋਂ ਲਉ,
ਆਵਾਜ਼ ਵੇ ਮੇਰੀ ਨੂੰ।
ਛੱਡਣਾ ਕੱਖ ਨਹੀਂ,
ਲੁਟੇਰੇ ਜੋਟੀਦਾਰਾਂ ਨੇ।
ਕੀਤੀ……………….

ਹਰਮੇਲ ਸਿੰਘ ਬੁਜਰਕੀਆ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੱਚੇ ਕੋਠੇ ਕਾਨਿਆਂ ਵਾਲਿਆਂ
Next articleਸ੍ਰੀ ਅਨੰਦਪੁਰ ਸਾਹਿਬ ਬਲਾਕ ਦੀ ਮਿਹਨਤੀ ਅਧਿਆਪਕ ਜੋੜੀ : ਸ੍ਰੀ ਜੋਗਾ ਸਿੰਘ ਜੀ ਤੇ ਸ੍ਰੀ ਅੰਮ੍ਰਿਤਪਾਲ ਸਿੰਘ ਦਿਓਲ