ਸਾਹਿਬ ਕਾਂਸ਼ੀ ਰਾਮ ਜੀ ਦਾ ਗੈਰ ਕਾਂਗਰਸ ਤੇ ਗੈਰ ਭਾਜਪਾ ਸਰਕਾਰ ਬਣਾਉਣ ਦਾ ਸੁਪਨਾ ਪੰਜਾਬ ‘ਚ ਬਸਪਾ ਕਰੇਗੀ ਪੂਰਾ- ਬੈਨੀਵਾਲ, ਗੜ੍ਹੀ

 

ਹਜ਼ਾਰਾਂ ਲੋਕਾਂ ਨੇ ਖੁਵਾਸਪੁਰੇ ਦੀ ਧਰਤੀ ਨੂੰ ਕੀਤਾ ਨਮਨ

ਰੂਪਨਗਰ,  – ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਅੱਜ 15 ਮਾਰਚ ਨੂੰ ਬਾਮਸੇਫ਼, ਡੀ.ਐਸ.ਫੋਰ ਅਤੇ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ 86 ਵਾਂ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਖੁਵਾਸਪੁਰਾ ਵਿਖੇ ਵਿਸ਼ਾਲ ਸੱਤਾ ਪ੍ਰਾਪਤ ਕਰੋ ਮੇਲਾ ਲਗਾਕੇ ਮਨਾਇਆ ਗਿਆ। ਇਸ ਮੇਲੇ ਵਿੱਚ ਬਸਪਾ ਦੇ ਹਜ਼ਾਰਾਂ ਵਰਕਰਾਂ ਨੇ ਆਪਣੇ ਮਾਰਗ ਦਰਸ਼ਕ ਨੂੰ ਨਮਨ ਕੀਤਾ ਅਤੇ 2022 ਵਿੱਚ ਸੱਤਾ ਪ੍ਰਾਪਤੀ ਦਾ ਸੰਕਲਪ ਲਿਆ। ਮੇਲੇ ਨੂੰ ਬਸਪਾਈ ਰੰਗਤ ਦੇਣ ਲਈ ਪੂਰੇ ਸ਼ਹਿਰ ਅਤੇ ਪੰਡਾਲ ਨੂੰ ਨੀਲੇ ਝੰਡਿਆਂ ਨਾਲ ਸਜਾਇਆ ਗਿਆ ਸੀ। ਇਸ ਮੌਕੇ ਤੇ ਮੁੱਖ ਮਹਿਮਾਨ ਬਸਪਾ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਸ਼੍ਰੀ ਵਿਪੁਲ ਕੁਮਾਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਭੈਣ ਕੁਲਵੰਤ ਕੌਰ ਸੋਲਖੀਆਂ ਪੁੱਜੇ। ਰੈਲੀ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਅਤੇ ਮੰਚ ਦਾ ਸੰਚਾਲਨ ਸੂਬਾ ਜਨਰਲ ਸਕੱਤਰ ਡਾ. ਨਛੱਤਰ ਪਾਲ ਨੇ ਕੀਤਾ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਪੰਜਾਬ ਨੂੰ ਪਿਛਲੇ 70 ਸਾਲਾਂ ਤੋਂ ਕਾਂਗਰਸ ਅਤੇ ਭਾਜਪਾ ਦੇ ਗਠਬੰਧਨ ਦੀਆਂ ਸਰਕਾਰਾਂ ਨੇ ਬੁਰੀ ਤਰ੍ਹਾਂ ਲੁੱਟਿਆ ਅਤੇ ਕੁੱਟਿਆ ਹੈ, ਪੰਜਾਬ ਦੀ ਜਵਾਨੀ ਕਿਸਾਨੀ ਦੀ ਤਬਾਹੀ ਕੀਤੀ ਹੈ ਅਤੇ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਣਾ ਵੀ ਇਨ੍ਹਾਂ ਦੇ ਹਿੱਸੇ ਆਉਂਦਾ ਹੈ। ਪੰਜਾਬ ਦਾ ਸਾਰਾ ਮੁਲਾਜ਼ਮ ਵਰਗ ਇੰਨਾਂ ਦੁਖੀ ਹੈ ਕਿ ਪੰਜਾਬ ਦੇ ਅਧਿਆਪਕ ਵਰਗ ਤੇ ਹੋਰ ਮੁਲਾਜ਼ਮਾਂ ਨੂੰ ਨਹਿਰਾਂ ਵਿੱਚ ਛਾਲਾਂ ਮਾਰਨ ਤੇ ਟੈਂਕੀਆਂ ਉਪਰ ਚੜ੍ਹਨ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ। ਕਿਸਾਨ, ਗਰੀਬ ਮਜ਼ਦੂਰ, ਵਪਾਰੀ ਕਰਜ਼ਿਆਂ ਦੀ ਜਕੜਨ ਵਿੱਚ ਧੱਕਿਆ ਗਿਆ ਹੈ। ਵਿਦਿਆਰਥੀਆਂ ਨੂੰ ਕਾਲਜਾਂ ਯੂਨੀਵਿਰਸਿਟੀਆਂ ਦੀ ਪੜ੍ਹਾਈ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਸ੍ਰੀ ਬੈਨੀਵਾਲ ਨੇ ਅੱਗੇ ਕਿਹਾ ਕਿ ਪੰਜਾਬ ਦੀ ਹਰ ਸਮੱਸਿਆ ਦੇ ਹੱਲ ਦੀ ਚਾਬੀ ਬਸਪਾ ਕੋਲ ਹੈ ਬਸਪਾ ਕੋਲ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਚਾਰ ਚਾਰ ਵਾਰ ਸਰਕਾਰ ਚਲਾਉਣ ਦਾ ਤਜ਼ਰਬਾ ਹੈ। ਸਾਹਿਬ ਕਾਂਸ਼ੀ ਰਾਮ ਜੀ ਤੋਂ ਬਾਅਦ ਭੈਣ ਕੁਮਾਰੀ ਮਾਇਆਵਤੀ ਜੀ ਪੰਜਾਬ ਵਿੱਚ ਸੱਤਾ ਤਬਦੀਲੀ ਲਈ ਸੁਹਿਰਦ ਯਤਨ ਕਰ ਰਹੀ ਹੈ।

ਇਸ ਮੌਕੇ ਸ੍ਰੀ ਵਿਪੁਲ ਕੁਮਾਰ ਇੰਚਾਰਜ ਬਸਪਾ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਵਿੱਚ ਰਾਜ ਕਰਦੀਆਂ ਸਰਕਾਰਾਂ ਨੇ ਹਮੇਸ਼ਾਂ ਪੱਛੜੇ ਵਰਗ ਨਾਲ ਧੱਕਾ ਕੀਤਾ ਹੈ ਅਤੇ ਅੱਜ ਤੱਕ ਵੀ ਪੱਛੜਾ ਵਰਗ ਨੂੰ ਉਨ੍ਹਾਂ ਦਾ ਬਣਦਾ ਹੱਕ ਨੌਕਰੀਆਂ ਅਤੇ ਸਿੱਖਿਆ ਦੇ ਖੇਤਰ ਵਿੱਚ ਦੇਣ ਲਈ ਮੰਡਲ ਕਮਿਸ਼ਨ ਰਿਪੋਰਟ ਨੂੰ ਹੁਣ ਤੱਕ ਲਾਗੂ ਨਹੀਂ ਕੀਤੀ ਹੈ ਜੋ ਕਿ ਓ.ਬੀ.ਸੀ. ਜਮਾਤਾਂ ਨੂੰ 27% ਰਾਖਵਾਂਕਰਨ ਦਿੰਦੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ 2022 ਵਿੱਚ ਪੰਜਾਬ ਅੰਦਰ ਸੱਤਾ ਤਬਦੀਲੀ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਵਿੱਚ ਬਸਪਾ ਕਾਂਗਰਸ ਅਤੇ ਅਕਾਲੀ ਭਾਜਪਾ ਗਠਬੰਧਨ ਤੋਂ ਬਾਅਦ ਵਿੱਚ ਵੋਟਾਂ ਦੇ ਲਿਹਾਜ਼ ਨਾਲ ਤੀਜੀ ਵੱਡੀ ਪਾਰਟੀ ਹੈ। ਬਸਪਾ ਦਾ ਸੰਗਠਨ ਪੂਰੇ ਪੰਜਾਬ ਵਿੱਚ ਵਿਧਾਨ ਸਭਾ ਪੱਧਰ ਤੱਕ ਫੈਲਿਆ ਹੋਇਆ ਹੈ। ਬਸਪਾ ਪੰਜਾਬ ਅੰਦਰ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣਾ ਜਨ-ਆਧਾਰ ਵਧਾਉਣ ਲਈ ਸੰਘਰਸ਼ੀਲ ਹੈ ਅਤੇ 2022 ਤੱਕ ਵੱਡੀ ਲਾਮਬੰਦੀ ਕਰਕੇ ਸਾਰੇ ਵਰਗਾਂ ਤੱਕ ਪਹੁੰਚ ਕਰਕੇ ਪੰਜਾਬ ਅੰਦਰ ਅੰਦੋਲਨ ਖੜਾ ਕਰਾਂਗੇ ਕਿਉਂਕਿ ਦੇਸ਼ ਅਤੇ ਸੂਬੇ ਅੰਦਰ ਦਲਿਤ, ਪੱਛੜਾ, ਵਿਦਿਆਰਥੀ, ਕਿਸਾਨ, ਛੋਟਾ ਵਪਾਰੀ ਅਤੇ ਹਰ ਵਰਗ ਦੇ ਲੋਕ ਪ੍ਰੇਸ਼ਾਨ ਹਨ ਅਤੇ ਆਰਥਿਕ ਮੰਦੀ ਤੇ ਸਰਕਾਰਾਂ ਦੀ ਲੁੱਟ ਅਤੇ ਕਸੁੱਟ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਲਾਅ ਐਂਡ ਆਰਡਰ ਦੇ ਮਸਲੇ ਵਿੱਚ ਵੀ ਕੈਪਟਨ ਸਰਕਾਰ ਫੇਲ੍ਹ ਹੈ ਅਤੇ ਨਸ਼ਿਆਂ ਨੂੰ ਰੋਕਣ ਵਿੱਚ ਵੀ ਨਾ ਕਾਮਯਾਬ ਰਹੀ ਹੈ। ਪੰਜਾਬ ਅੰਦਰ ਬੇਰੁਜ਼ਗਾਰੀ ਦੀ ਕੋਈ ਹੱਦ ਨਹੀਂ ਡਿਗਰੀਆਂ ਚੱਕ ਨੌਕਰੀਆਂ ਮੰਗਣ ਵਾਲਿਆਂ ਨੂੰ ਡਾਗਾਂ ਮਿਲ ਰਹੀਆਂ ਹਨ ਅਤੇ ਪਾੜ੍ਹੇ ਸਰਕਾਰ ਦੀਆਂ ਨੀਤੀਆਂ ਅਤੇ ਨਸ਼ੇ ਤੋਂ ਦੁਖੀ ਹੋ ਕੇ ਦੇਸ਼ ਛੱਡ ਰਹੇ ਹਨ। ਸ੍ਰੀ ਗੜ੍ਹੀ ਨੇ ਪੰਜਾਬ ਲੋਕਾਂ ਨੂੰ ਬਸਪਾ ਦਾ ਸਾਥ ਦੇਣ ਸੱਦਾ ਦਿੱਤਾ ਤੇ ਪੰਜਾਬ ਦੇ ਹਿੱਤਾਂ ਲਈ ਬਸਪਾ ਬਾਰੇ ਸੋਚਣ ਵਿਚਾਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੂਜਿਆਂ ਸਿਆਸੀ ਧਿਰਾਂ ਦੇ ਸੱਤਾ ਹਾਸਲ ਕਰਨ ਦੀ ਗੱਲ ਤੇ ਚੋਟ ਕਰਦਿਆਂ ਕਿਹਾ ਕਿ ਇਸ ਵਾਰ 2022 ਵਿੱਚ ਪੰਜਾਬ ਅੰਦਰ ਬਸਪਾ ਤੋਂ ਬਿਨ੍ਹਾਂ ਕਿਸੇ ਵੀ ਪਾਰਟੀ ਦੀ ਸਰਕਾਰ ਨਹੀਂ ਬਣੇਗੀ ਇਹੋ ਜਿਹੇ ਰਾਜਨੀਤਿਕ ਸਮੀਕਰਨ ਅਸੀਂ ਬਣਾ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਅੰਦਰ ਅਰਾਜਕਤਾ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਐਨ.ਪੀ.ਆਰ, ਸੀ.ਏ.ਏ. ਅਤੇ ਐਨ.ਆਰ.ਸੀ. ਵਰਗੇ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਹਨ। ਦੇਸ਼ ਦੀ ਕਾਨੂੰਨ ਵਿਵਸਥਾ ਕੰਟਰੋਲ ਵਿੱਚ ਨਹੀਂ ਹੈ ਅਤੇ ਸੱਤਾਧਾਰੀ ਧਿਰ ਦੇ ਲੋਕ ਦੰਗਿਆਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ।

ਸ. ਗੜ੍ਹੀ ਨੇ ਅੱਗੇ ਕਿਹਾ ਕਿ ਜੇਕਰ ਦੇਸ਼ ਅੰਦਰ ਸਰਵਜਨ ਸਮਾਜ (ਸਾਰੇ ਦੇਸ਼ ਦੇ ਲੋਕਾਂ) ਦਾ ਭਲਾ ਕਰ ਸਕਦੀ ਹੈ ਤਾਂ ਉਹ ਕੇਵਲ ਬਹੁਜਨ ਸਮਾਜ ਪਾਰਟੀ ਕਰ ਸਕਦੀ ਹੈ ਕਿਉਂਕਿ ਬਸਪਾ ਅਸਲ ਵਿੱਚ ਗੁਰੂ ਸਾਹਿਬਾਨ ਦੇ ਆਸ਼ੇ ਦਾ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਸਹੀ ਤਰ੍ਹਾਂ ਨਾ ਲਾਗੂ ਕਰਨ ਤੇ ਵੀ ਸਰਕਾਰ ਨਿੰਦਾ ਵੀ ਕੀਤੀ ਅਤੇ ਵਿਦਿਆਰਥੀਆਂ ਨੂੰ ਤੁਰੰਤ ਰਾਹਤ ਦੇਣ ਦੀ ਗੱਲ ਕਹੀ ਨਾਲ ਹੀ ਉਨ੍ਹਾਂ 85 ਵੀਂ ਸੰਵਿਧਾਨਕ ਸੋਧ ਤੁਰੰਤ ਲਾਗੂ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਬਸਪਾ ਪੰਜਾਬ ਦੀ ਸੀਨੀਅਰ ਆਗੂ ਹਰਜੀਤ ਸਿੰਘ ਲੌਂਗੀਆਂ (ਉਪ ਪ੍ਰਧਾਨ), ਡਾ. ਨਛੱਤਰ ਪਾਲ ਰਾਹੋਂ, ਸਤਵਿੰਦਰ ਸਿੰਘ ਛੱਜਲਵੱਡੀ, ਬਲਦੇਵ ਸਿੰਘ ਮਹਿਰਾ, ਠੇਕੇਦਾਰ ਭਗਵਾਨ ਦਾਸ, ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਕੁਲਦੀਪ ਸਿੰਘ ਸਰਦੂਲੜ੍ਹ, ਗੁਰਮੇਲ ਚੁੰਬਰ, ਬਲਵਿੰਦਰ ਕੁਮਾਰ, ਅੰਮ੍ਰਿਤਪਾਲ ਭੌਂਸਲੇ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ, ਮਨਜੀਤ ਸਿੰਘ ਅਟਵਾਲ, ਡਾ. ਜਸਪ੍ਰੀਤ ਸਿੰਘ, ਅਜੀਤ ਸਿੰਘ ਭੈਣੀ, ਸੰਤ ਰਾਮ ਮੱਲ੍ਹੀਆਂ, ਲਾਲ ਸਿੰਘ ਸੁਲਹਾਣੀ, ਜਗਦੀਪ ਸਿੰਘ ਗੋਗੀ, ਚਮਕੌਰ ਸਿੰਘ ਵੀਰ, ਗੁਰਮੇਲ ਸਿੰਘ ਜੀ.ਕੇ, ਰਾਜੇਸ਼ ਕੁਮਾਰ, ਦਲਜੀਤ ਰਾਏ, ਪਰਮਜੀਤ ਮੱਲ੍ਹ, ਪੀ.ਡੀ.ਸ਼ਾਂਤ, ਚੌਧਰੀ ਖੁਸ਼ੀ ਰਾਮ, ਸੋਢੀ ਵਿਕਰਮ ਸਿੰਘ, ਨਿਰਮਲ ਸਿੰਘ ਸੁੰਮਨ, ਮਾਸਟਰ ਰਾਮ ਪਾਲ ਜ਼ਿਲ੍ਹਾ ਪ੍ਰਧਾਨ ਰੋਪੜ, ਐਡਵੋਕੇਟ ਚਰਨਜੀਤ ਘਈ, ਮਾਸਟਰ ਜਗਦੀਸ਼ ਹਵੇਲੀ, ਕੁਲਦੀਪ ਸਿੰਘ ਘਨੌਲੀ, ਗੁਰਦਰਸ਼ਨ ਸਿੰਘ, ਬੀਰਬਲ ਵੈਦ, ਮੱਖਣ ਸਿੰਘ ਸੁਰਤਾਪੁਰ, ਤਹਿਸੀਲਦਾਰ ਜੋਗਿੰਦਰ ਸਿੰਘ, ਜਰਨੈਲ ਚੰਦੜ੍ਹ, ਮੋਹਨ ਸਿੰਘ ਨੋਧੇਮਾਜਰਾ, ਕੈਪਟਨ ਰਘੁਵੀਰ ਸਿੰਘ, ਗੁਰਪ੍ਰੀਤ ਸਿੰਘ ਭੂਰੜੇ, ਦਰਸ਼ਨ ਸਿੰਘ ਸਮਾਣਾ, ਮਨਜੀਤ ਸਿੰਘ ਕਕਰਾਲੀ,ਰਾਮ ਪ੍ਰਕਾਸ਼ ਸਿੰਘ, ਗੁਰਚਰਨ ਸਿੰਘ ਖਾਲਸਾ, ਮੱਖਣ ਸਿੰਘ ਸੁਰਤਾਪੁਰ, ਪ੍ਰੇਮ ਸਿੰਘ ਫਿੱਡੇ, ਗੁਰਵਿੰਦਰ ਸਿੰਘ ਗੋਲਡੀ, ਸੂਬੇਦਾਰ ਅਜੀਤ ਸਿੰਘ ਸੀਲੋਮਸਕੋ, ਗੁਰਦੇਵ ਸਿੰਘ ਦੱਬਰੀ, ਜਗਤਾਰ ਸਿੰਘ ਬਿਕਾਪੁਰ, ਭਾਗ ਸਿੰਘ ਕੀਰਤਪੁਰ, ਸੁਰਮੁਖ ਸਿੰਘ ਆਲਮਪੁਰ, ਕੇਸਰ ਸਿੰਘ ਮੋਰਿੰਡਾ, ਫਕੀਰ ਸਿੰਘ ਵਡਵਾਲੀ, ਬਲਵੀਰ ਸਿੰਘ ਥਾਣੇਦਾਰ, ਕਿਸ਼ੋਰ ਕੁਮਾਰ, ਭਜਨ ਸਿੰਘ ਅਲੀਪੁਰ, ਜਸਵੀਰ ਸਿੰਘ ਖਵਾਸਪੁਰ, ਖੁਸ਼ਹਾਲ ਸਿੰਘ ਖਵਾਸਪੁਰ ਆਦਿ ਹਾਜ਼ਰ ਸਨ।

– ਜਾਰੀ ਕਰਤਾ

ਅੰਮ੍ਰਿਤਪਾਲ ਭੌਂਸਲੇ, ਪ੍ਰਧਾਨ ਜਲੰਧਰ ਦਿਹਾਤੀ
+91-89072-33333

 

Previous articleਇਕ ਵਾਰ ਫਿਰ ਮੈਦਾਨ ‘ਚ ਉਤਰਨ ਦੀ ਕੋਸ਼ਿਸ਼ ‘ਚ ਪ੍ਰਕਾਸ਼ ਸਿੰਘ ਬਾਦਲ
Next article2 US Congressmen test positive for coronavirus