ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਮੀਟਿੰਗ ਦੌਰਾਨ ਇਟਲੀ ਵਿੱਚ ਪੜਦੇ ਪੰਜਾਬੀ ਬੱਚਿਆਂ ਨਾਲ ਸੈਮੀਨਾਰ ਕਰਵਾਏ ਜਾਣ ਬਾਰੇ ਲਿਆ ਗਿਆ ਫੈਸਲਾ

ਬ੍ਰੇਸ਼ੀਆ, ਇਟਲੀ -(ਹਰਜਿੰਦਰ ਛਾਬੜਾ) ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਮੀਟਿੰਗ ਦੌਰਾਨ ਇਟਲੀ ਵਿੱਚ ਪੜਦੇ ਪੰਜਾਬੀ ਬੱਚਿਆਂ ਨਾਲ ਸੈਮੀਨਾਰ ਕਰਵਾਏ ਜਾਣ ਬਾਰੇ ਫੈਸਲਾ ਲਿਆ ਗਿਆ ਹੈ। ਜਿਸਦਾ ਮੁੱਖ ਮੰਤਵ ਇਟਲੀ ਵਿੱਚ ਪੜਦੇ ਪੰਜਾਬੀ ਬੱਚਿਆਂ ਨਾਲ ਰਾਬਤਾ ਬਣਾਉਣ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦੇ ਨਾਲ ਨਾਲ ਪੰਜਾਬੀ ਬੋਲੀ ਅਤੇ ਲਿਪੀ ਪ੍ਰਤੀ ਜਾਣੂ ਕਰਵਾਉਣਾ ਹੈ। ਇਸ ਮੀਟਿੰਗ ਵਿੱਚ ਕੁਝ ਸਕੂਲ ਪੜਦੇ ਬੱਚਿਆਂ ਗੱਲ ਕਰਕੇ ਬਹੁਤ ਸਾਰੇ ਅਜਿਹੇ ਪਹਿਲੂਆਂ ਤੇ ਵਿਚਾਰ ਕੀਤਾ ਗਿਆ, ਜਿਹਨਾਂ ਬਾਰੇ ਆਉਣ ਵਾਲੇ ਸਮੇਂ ਵਿੱਚ ਖੁੱਲ ਕੇ ਵਿਚਾਰ ਕਰਨ ਲਈ ਹੀ ਸੈਮੀਨਾਰ ਦਾ ਆਯੋਜਨ ਕਰਨ ਬਾਰੇ ਫੈਸਲਾ ਲਿਆ ਗਿਆ ਹੈ। ਇਸ ਸਮੇਂ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਰਾਜੂ ਹਠੂਰੀਆ, ਮਲਕੀਤ ਸਿੰਘ ਧਾਲੀਵਾਲ, ਸਿੱਕੀ ਝੱਜੀ ਪਿੰਡ ਵਾਲਾ, ਦਲਜਿੰਦਰ ਰਹਿਲ ਅਤੇ ਅਤੇ ਦਵਿੰਦਰ ਸਿੰਘ ਹਾਜ਼ਰ ਸਨ।
Previous articleTwo militants killed in J&K gunfight
Next articleਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਮੀਟਿੰਗ ਦੌਰਾਨ ਇਟਲੀ ਵਿੱਚ ਪੜਦੇ ਪੰਜਾਬੀ ਬੱਚਿਆਂ ਨਾਲ ਸੈਮੀਨਾਰ ਕਰਵਾਏ ਜਾਣ ਬਾਰੇ ਲਿਆ ਗਿਆ ਫੈਸਲਾ