ਜਲੰਧਰ, (ਸੂਨੈਨਾ ਭਾਰਤੀ):— ਭਾਰਤ ਰਤਨ ਡਾ. ਬੀ. ਆਰ ਅੰਬੇਡਕਰ ਮਿਸ਼ਨ ਐਂਡ ਕਵੀ ਦਰਬਾਰ ਕਮੇਟੀ ਪੰਜਾਬ ਦੇ ਪ੍ਰਬੰਧਕ ਰੋਸ਼ਨ ਲਾਲ ਭਾਰਤੀ ਨੇ ਸਾਹਿਤਕਾਰ ਰਾਮਧਨ ਨਾਂਗਲੂ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਪਣੇ ਵਿਚਾਰਾ ਰਾਂਹੀ ਕਿਹਾ ਕਿ ਧਾਰਮਿਕ, ਸਮਾਜਿਕ ਗਤੀਵਿਧੀਆਂ ਨੂੰ ਅਗਾਹ ਵਧੂ ਸੋਚ ਦੇ ਮਾਲਿਕ ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ) ਦੇ ਪ੍ਰਧਾਨ ਸਾਹਿਤਕਾਰ ਰਾਮਧਨ ਨਾਂਗਲੂ ਜੀ ਸ਼ਰੀਰਕ ਵਿਛੋੜਾ ਦੇ ਗਏ ਹਨ ਆਪਣਾ ( 80 ਸਾਲਾਂ) ਦਾ ਜੀਵਨ ਵਤੀਤੀ ਕਰਕੇ, ਇਹ ਸਾਡੇ ਲਈ ਬੜੀ ਹੀ ਦੁਖ ਭਰੀ ਖਬਰ ਹੈ।
1979 ਈ ਤੋਂ ਵੀ ਪਹਿਲਾ ਮੂਲ ਨਿਵਾਸੀ ਲੋਕਾਂ ਲਈ ਆਪਣੀਆਂ ਸਾਹਿਤ ਦੇ ਖੇਤਰ ਵਿਚ ਬਹੁਤ ਵੱਡੀਆਂ—ਵੱਡੀਆਂ ਪੁਲਾਘਾਂ ਪੁਟੀਆਂ ਇਸ ਲਈ ਸਾਹਿਤਕਾਰ ਰਾਮਧਨ ਨਾਂਗਲੂ ਜੀ ਦੇ ਦੁਆਰਾ ਰਚੇ ਇਤਿਹਾਸ ਨੂੰ ਕਦੇ ਵੀ ਅਣਗੋਲਿਆ ਨਹੀ ਕੀਤਾ ਜਾ ਸਕਦਾ। ਸਾਹਿਤਕਾਰ ਰਾਮਧਨ ਨਾਂਗਲੂ ਜੀ ਸਖਸ਼ੀਅਤ ਜੀ ਦੀ ਘਾਟ ਹਮੇਸ਼ਾ ਬਹੁਜਨ ਸਮਾਜ ਚਿਤੰਕ ਸਾਥੀਆਂ ਨੂੰ ਮਹਿਸੂਸ ਹੁੰਦੀ ਰਹੇਗੀ, ਆਪ ਬਹੁਜਨ ਸਮਾਜ ਦੇ ਮਹਾਪੁਰਸ਼ਾ ਨੂੰ ਪੂਰੀ ਜਿੰਦਗੀ ਸਮਰਪਿਤ ਰਹੇ । ਸਾਹਿਤਕਾਰ ਰਾਮਧਨ ਮਾਂਗਲੂ ਜੀ ਆਦਿ—ਵਸੀਆਂ ਲੋਕਾਂ ਦੀ ਸਭ ਤੋ ਪੁਰਾਣੀ ਅਤੇ ਮਸ਼ਹੂਰ ਸਪਤਾਹੀ ਪ੍ਰਤਿਕਾ ਹਫਤਾਵਾਰ ਰਵਿਦਾਸ ਪ੍ਰਤਿਕਾ ਵਿਚ 1979 ਸੰਨ ਵਿਚ ਕ੍ਰਾਂਤੀਕਾਰੀ ਲੇਖ, ਆਦਿਵਾਸੀ ਲੋਕਾਂ ਦਾ ਸਾਹਿਤ ਆਦਿ ਛਪਦਾ ਰਿਹਾ ਹੈ। ਇਹਨਾਂ ਲੇਖਾਂ ਵਿਚ ਸਾਹਿਤਕਾਰ ਰਾਮਧਨ ਜੀ ਆਪਣੇ ਸਮਾਜ ਦੀਆਂ ਦੁੱਖ ਤਕਲੀਫਾ ਜਿਸ ਵਿਚ ਧਾਰਮਿਕ ਅਤੇ ਸਮਾਜਿਕ ਮਿਆਰ ਨੂੰ ਉੱਚਾ ਚੁੱਕਣ ਲਈ ਆਪਣੇ ਸਾਹਿਤ ਦੇ ਲੇਖਾਂ ਦੇ ਜਰੀਏ ਸਰਕਾਰਾਂ ਦੁਆਰੇ ਆਪਣੇ ਲੋਕਾਂ ਦੇ ਬਣਦੇ ਹੱਕਾ ਲਈ ਵੱਡੀਆ—ਵੱਡੀਆਂ ਮੰਗਾ ਕਰਦੇ ਸਨ।ਜਿਸ ਨਾਲ ਕਿ ਬਹੁਜਨ ਸਮਾਜ ਦੇ ਲੋਕਾਂ ਦਾ ਭਲਾ ਹੋ ਸਕੇ, ਸਾਹਿਤਕਾਰ ਰਾਮਧਨ ਜੀ ਨੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ ਦੇ ਪ੍ਰਧਾਨ ਹੋਣ ਨਾਤੇ ਵੀ ਅਹਿਮ ਭੂਮਿਕਾ ਨਿਭਾਈ ਅਨੇਕਾਂ ਸੰਸਥਾਵਾਂ ਦੇ ਵਲੋ ਵੀ ਆਪ ਜੀ ਦੁਆਰਾ ਰਚੇ ਇਤਿਹਾਸ ਦੀ ਕਾਵਲੇ ਤਾਰੀਫ ਹੁੰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਆਪ ਜੀ ਦੇ ਦੁਆਰਾ ਰਚੇ ਇਤਿਹਾਸ ਤੇ ਵਿਚਾਰ ਗੋਸ਼ਟੀਆਂ ਕਰਵਾਈਆਂ ਜਾਣਗੀਆਂ ਤਾਂ ਜੋ ਸਾਹਿਤਕਾਰ ਰਾਮਧਨ ਨਾਂਗਲੂ ਜੀ ਦੀ ਯਾਦ ਤਾਜਾ ਰਹੇ। ਤਾਂ ਜ਼ੋ ਬਹੁਜਨ ਸਮਾਜ ਦੀ ਨੋ