ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ”

(ਸਮਾਜ ਵੀਕਲੀ)

ਅਜ਼ਾਦੀ ਤੋਂ ਪਹਿਲਾਂ 1904 ਵਿੱਚ ਸਾਂਝੇ ਪੰਜਾਬ ਦੇ ਦਾਨਸ਼ਵਰ ਫਿਲਾਸਫਰ-ਕਵੀ ਮਹੁੰਮਦ ਇਕਬਾਲ ਨੇ ਇੱਕ ਨਗ਼ਮਾ ਲਿਖਿਆ ਸੀ, ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ। ਹਮ ਬੁਲਬਲੇਂ ਹੈਂ ਇਸ ਕੀ ਯੇ ਗੁਲਸਿਤਾਂ ਹਮਾਰਾ’ ਕਿਉਂਕਿ ਦੇਸ਼ ਦਾ ਹਰ ਇੱਕ ਨਾਗਰਿਕ ਦੇਸ਼ ਪ੍ਰੇਮੀ ਹੈ ਭਾਵੇਂ ਉਹ ਬਿਨਾਂ ਛੱਤ ਤੋਂ ਜਾਂ ਭੁਖੇ ਸੌਂਣ ਵਾਲੇ ਲੋਕ ਹੀ ਕਿਉਂ ਨਾ ਹੋਣ । ਕਹਿਣ ਨੂੰ ਸਾਡੇ ਦੇਸ਼ ਨੂੰ ਅਜ਼ਾਦ ਹੋਇਆ 75 ਸਾਲ ਬੀਤ ਚੁੱਕੇ ਹਨ ਪਰ ਅਸੀਂ ਬਹੁਤ ਸਾਰੇ ਦੇਸ਼ਾਂ ਤੋਂ ਪਿਛੜ ਚੁੱਕੇ ਹਾਂ ਜਿਸਦੇ ਸਭ ਤੋਂ ਵੱਡੇ ਕਾਰਨ ਜਾਤੀ ਵਿਵਸਥਾ, ਧਰਮ ਵਿਵਸਥਾ, ਅੰਧਵਿਸ਼ਵਾਸ, ਭ੍ਰਿਸ਼ਟਾਚਾਰ ਆਦਿ ਹਨ। ਭਾਰਤ ਨੂੰ 3000 ਜਾਤਾਂ ਅਤੇ 25000 ਸਭ ਜ਼ਾਤਾਂ ਅਤੇ 8 ਦੇ ਕਰੀਬ ਧਰਮਾ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਨੂੰ ਅੱਗੇ 4 ਵਰਨਾ ਵਿੱਚ ਰੱਖਿਆ ਗਿਆ ਹੈ ਸਭ ਤੋਂ ਨੀਚੇ ਵਾਲੇ ਵਰਨ ਵਿੱਚ ਉਹ ਲੋਕ ਆਉਂਦੇ ਨੇ ਜੋਂ ਸਦੀਆਂ ਤੋਂ ਗਰੀਬੀ ਰੇਖਾ ਤੋਂ ਹੇਠਾਂ ਆਪਣਾ ਜੀਵਨ ਬਤੀਤ ਕਰਦੇ ਆ ਰਹੇ ਹਨ।

ਭਾਰਤ ਵਿਚ ਇਹੋ ਜਿਹੇ ਲੋਕਾ ਦੀ ਸੰਖਿਆ 10000 ਮੀਲੀਅਨ ( 1000 ਕਰੋੜ) ਦੇ ਕਰੀਬ ਹੈ ਅਤੇ ਪੰਜਾਬ ਵਿੱਚ ਵੀ ਤਕਰੀਬਨ 9 % ਦੇ ਕਰੀਬ ਲੋਕ ਗਰੀਬੀ ਰੇਖਾ ਤੋਂ ਹੇਠਾਂ ਆਪਣਾ ਜੀਵਨ ਬਤੀਤ ਕਰ ਰਹੇ ਹਨ । ਬਹੁਤ ਸਾਰੇ ਲੋਕ ਇਹੋ ਜਿਹੇ ਹਨ ਜਿਨ੍ਹਾਂ ਕੋਲ ਰਹਿਣ ਲਈ ਛੱਤਾਂ ਵੀ ਨਹੀਂ ਹਨ ਅਤੇ ਇਨ੍ਹਾਂ ਦੇ ਬੱਚੇ ਸਿਖਿਆ ਤੋਂ ਵਾਂਝੇ ਹਨ ਜਿਨ੍ਹਾਂ ਨੂੰ ਮਜਬੂਰੀ ਬਸ ਬਾਲ ਮਜ਼ਦੂਰੀ ਕਰਨੀ ਪੈਂਦੀ ਹੈ ਅਤੇ ਇਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਗੁਲਾਮ ਬਣਾਇਆ ਜਾਂਦਾ ਹੈ ਇਹ ਲੋਕ ਆਜ਼ਾਦ ਦੇਸ਼ ਦੇ ਗੁਲਾਮ ਨਾਗਰਿਕ ਮਹਿਸੂਸ ਕਰਦੇ ਹਨ। ਇਸ ਵਰਨ ਨੂੰ ਬਰਾਬਰਤਾ ਦਾ ਹੱਕ ਦਿਵਾਉਣ ਲਈ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਬਹੁਤ ਸੰਘਰਸ਼ ਕੀਤਾ ਪਰ ਦੇਸ਼ ਦੀ ਗੰਦੀ ਰਾਜਨੀਤੀ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ ਉਹ ਚਾਹੁੰਦੇ ਸਨ ਕਿ ਜਾਤ ਪਾਤ ਅਤੇ ਧਰਮ ਦੇ ਨਾਂ ਕਿਸੇ ਨਾਲ ਵਿਤਕਰਾ ਨਾ ਹੋਵੇ ਕੁਦਰਤ ਵੱਲੋਂ ਇਕੋਂ ਜਿਹੇ ਇਨਸਾਨ ਬਣਾਏ ਗਏ ਹਨ ਅਸੀਂ ਇਨ੍ਹਾਂ ਨੂੰ ਅਲੱਗ ਅਲੱਗ ਧਰਮਾਂ ਅਤੇ ਜ਼ਾਤਾਂ ਵਿਚ ਵੰਡਕੇ ਭੇਦਭਾਵ ਦਾ ਬੀਜ ਬੋਇਆ ਹੈ ਅੱਜ ਦੇਸ਼ ਵਿੱਚ ਨਾ ਬਰਾਬਰਤਾ ਹੈ।

ਇਹ ਲੋਕ ਰਾਜਨੀਤੀ ਅਤੇ ਆਪਣੇ ਹੱਕਾਂ ਤੋਂ ਬੇਖ਼ਬਰ ਹਨ ਕਿਉਂਕਿ ਇਹ ਵਰਗ ਅਜੇ ਵੀ ਦੋ ਟਾਈਮ ਦੀ ਰੋਟੀ ਦੇ ਸੰਘਰਸ਼ ਤੋਂ ਬਾਹਰ ਨਹੀਂ ਨਿਕਲ ਸਕਿਆ। ਅਜ਼ਾਦੀ ਦਿਵਸ ਮਨਾਉਣ ਲਈ ਹਰ ਸਾਲ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਆਮ ਆਦਮੀ ਆਪਣੇ ਛੋਟੇ-ਛੋਟੇ ਕੰਮਾਂ ਅਤੇ ਦੋ ਵਕਤ ਦੀ ਰੋਟੀ ਦੇ ਲਈ ਦਰ-ਦਰ ਭਟਕਦਾ ਰਹਿੰਦਾ ਹੈ। ਦੇਸ਼ ‘ਚ ਦਿਖ ਰਿਹਾ ਕਾਗਜ਼ੀ ਵਿਕਾਸ ਕਿਸ ਦੇ ਲਈ ਹੈ ਅਤੇ ਕਿਸ ਨੂੰ ਲਾਭ ਪਹੁੰਚਾ ਰਿਹਾ ਹੈ, ਇਹ ਇਕ ਵੱਡਾ ਪ੍ਰਸ਼ਨ ਹੈ। ਦੇਸ਼ ‘ਚ ਬਹੁਤੇ ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਦੇਸ਼ ਦੇ ਕਈ ਹਿੱਸਿਆਂ ‘ਚ ਪਰਿਵਾਰ ਦਾ ਪੇਟ ਪਾਲਣ ਲਈ ਮਹਿਲਾਵਾਂ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ ਵੇਚ ਰਹੀਆਂ ਹਨ, ਬੱਚੇ ਪੜ੍ਹਣ ਦੀ ਬਜਾਏ ਕੰਮ ਕਰ ਰਹੇ ਹਨ, ਕੁਝ ਵਿਸ਼ੇਸ ਜਾਤ ਅਤੇ ਵਰਗ ਦੇ ਲੋਕਾਂ ਤੋਂ ਬੇਗਾਰ ਕਰਵਾਈ ਜਾ ਰਹੀ ਹੈ।

ਗਰੀਬੀ ਪੈਸੇ ਦੀ ਘਾਟ ਹੈ ਅਤੇ ਜ਼ਿੰਦਗੀ ਨੂੰ ਸਹੀ ਤਰ੍ਹਾਂ ਜੀਉਣ ਲਈ ਹਰ ਚੀਜ਼ ਦੀ ਘਾਟ ਨੂੰ ਦਰਸਾਉਂਦੀ ਹੈ। ਗਰੀਬੀ ਇੱਕ ਬੱਚੇ ਨੂੰ ਸਕੂਲ ਵਿਚ ਦਾਖਲ ਹੋਣ ਦੇ ਅਯੋਗ ਬਣਾਉਂਦੀ ਹੈ ਅਤੇ ਉਸ ਨੂੰ ਆਪਣਾ ਬਚਪਨ ਇੱਕ ਦੁਖੀ ਪਰਿਵਾਰ ਵਿਚ ਬਿਤਾਉਣ ਲਈ ਮਜ਼ਬੂਰ ਕਰ ਦਿੰਦੀ ਹੈ।ਗਰੀਬੀ ਅਤੇ ਪੈਸੇ ਦੀ ਘਾਟ ਕਾਰਨ ਲੋਕ ਦੋ ਵਕਤ ਦੀ ਰੋਟੀ, ਬੱਚਿਆਂ ਲਈ ਕਿਤਾਬਾਂ ਨਾ ਮਿਲਣ ਅਤੇ ਬੱਚਿਆਂ ਦਾ ਸਹੀ ਤਰ੍ਹਾਂ ਪਾਲਣ-ਪੋਸ਼ਣ ਨਾ ਕਰਨ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਭਾਰਤ ਵਿਚ ਗਰੀਬੀ ਬਹੁਤ ਆਮ ਹੋ ਗਈ ਹੈ ਕਿਉਂਕਿ ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਵੀ ਪੂਰਾ ਨਹੀਂ ਕਰ ਸਕਦੇ। ਇੱਥੋਂ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਅਨਪੜ੍ਹ, ਭੁੱਖਾ ਅਤੇ ਬਿਨ੍ਹਾਂ ਕੱਪੜਿਆਂ ਤੇ ਬਿਨ੍ਹਾਂ ਘਰ ਰਹਿਣ ਲਈ ਮਜ਼ਬੂਰ ਹੈ।

ਇਹ ਕਮਜ਼ੋਰ ਭਾਰਤੀ ਆਰਥਿਕਤਾ ਦਾ ਮੁੱਖ ਕਾਰਨ ਹੈ। ਭਾਰਤ ਵਿਚ ਤਕਰੀਬਨ ਅੱਧੀ ਆਬਾਦੀ ਗਰੀਬੀ ਕਾਰਨ ਦੁਖਦਾਈ ਜ਼ਿੰਦਗੀ ਜਿਉ ਰਹੀ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਦੇਸ਼ ਨੂੰ ਇਮਾਨਦਾਰ, ਸਾਫ਼ ਸੁਥਰੀ ਸਵੀ, ਅਤੇ ਨੇਕ ਨੀਅਤ ਵਾਲੇ ਰਾਜਨੇਤਾ ਅਤੇ ਸਰਕਾਰਾ ਦੀ ਲੋੜ ਹੈ। ਵਿਕਾਸਸ਼ੀਲ ਦੇਸ਼ਾਂ ਦੀ ਰੀਸ ਕਰਨ ਦੀ ਜ਼ਰੂਰਤ ਹੈ। ਦੇਸ ਵਿਚੋਂ ਜ਼ਾਤੀ ਵਿਵਸਥਾ ਅਤੇ ਭ੍ਰਿਸ਼ਟਾਚਾਰ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ।

ਕੁਲਦੀਪ ਸਿੰਘ ਰਾਜਪੁਰਾ
9417990040

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਰੜਾ ਛੰਦ ( ਮਹਿੰਗਾਈ )
Next articleਤਰਕਸ਼ੀਲਾਂ ਲੜਕੀ ਨੂੰ ਅਖੌਤੀ ਚੂੜੇਲ ਦੇ ਸਾਏ ਤੋਂ ਮੁਕਤ ਕੀਤਾ