ਇਸਲਾਮਾਬਾਦ- ‘‘ਪਾਕਿਸਤਾਨ ਦਾ ਵਿਸ਼ਵਾਸ ਹੈ ਪ੍ਰਭੂਸੱਤਾ ਦੀ ਬਰਾਬਰੀ ਵਾਲਾ ਅਸਰਦਾਇਕ ਅਤੇ ਨਤੀਜਾਕੁਨ ਖੇਤਰੀ ਸਹਿਯੋਗ ਸਿਰਫ਼ ਸਾਰਕ ਚਾਰਟਰ ਦੇ ਮੂਲ ਸਿਧਾਂਤਾਂ ਦਾ ਪਾਲਣ ਕਰ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।’’ ਇਹ ਪ੍ਰਗਟਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ 35ਵੇਂ ਸਾਰਕ ਚਾਰਟਰ ਦਿਵਸ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਨੇਤਾਵਾਂ ਨੂੰ ‘ਸਾਰਕ ਚਾਰਟਰ’ ਦੀ ਪਾਲਣਾ ਕਰਦਿਆਂ ਆਪਣੀ ਦੂਰਦ੍ਰਿਸ਼ਟੀ ਨਾਲ ਦੱਖਣੀ ਏਸ਼ੀਆ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨ ਚਾਹੀਦਾ ਹੈ। -ਪੀਟੀਆਈ
World ਸਾਰਕ ਚਾਰਟਰ ਦਿਵਸ: ਇਮਰਾਨ ਖ਼ਾਨ ਵੱਲੋਂ ਮਿਲ ਕੇ ਕੰਮ ਕਰਨ ਦਾ ਸੱਦਾ