(ਸਮਾਜ ਵੀਕਲੀ)
ਪਹਿਲਾਂ ਦੇਸ਼ ਦੀ ਰਾਖੀ ਕੀਤੀ
ਹੁਣ ਕਰਨੀ ਹੈ ਖੇਤਾਂ ਦੀ ।
ਐਸੀ ਮਿੱਟੀ ਪਲੀਤ ਕਰਾਂਗੇ
ਅਗਲੇ ਪਿਛਲੇ ਭੇਤਾਂ ਦੀ ।
ਕਿਲੇ ਹੰਕਾਰ ਦੇ ਢਾਹ ਦੇਵਾਂਗੇ
ਜਦੋਂ ਇਕੱਠੇ ਹੋ ਕੇ ਤੁਰ ਪਏ ;
ਮਿਲ ਕੇ ਸਿਆਸੀ ਮੌਤ ਕਰਾਂਗੇ
ਇਹਨਾਂ ਜਿੰਦਾ ਪ੍ਰੇਤਾਂ ਦੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
ਪੰਜਾਬ 148024