ਸਾਬਕਾ ਚੈਂਪੀਅਨ ਨਡਾਲ ਤੇ ਫੈਡਰਰ ਨੇ ਦਰਜ ਕੀਤੀਆਂ ਜਿੱਤਾਂ

ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੇ ਏਟੀਪੀ ਇੰਡੀਅਨ ਵੈਲਸ ਮਾਸਟਰਜ਼ ਦੇ ਤੀਜੇ ਗੇੜ ਵਿੱਚ ਜਗ੍ਹਾ ਬਣਾਈ ਜਦੋਂਕਿ ਰੋਜਰ ਫੈਡਰਰ ਵੀ ਛੇਵੇਂ ਖ਼ਿਤਾਬ ਦੀ ਚੁਣੌਤੀ ’ਚ ਅੱਗੇ ਵਧਣ ਵਿੱਚ ਸਫ਼ਲ ਰਿਹਾ। ਇੰਡੀਅਨ ਵੈਲਸ ’ਚ ਤਿੰਨ ਵਾਰ ਦੇ ਜੇਤੂ ਨਡਾਲ ਨੇ ਐਤਵਾਰ ਨੂੰ ਸਿਰਫ਼ 72 ਮਿੰਟਾਂ ’ਚ ਜੇਅਰਡ ਡੋਨਲਡਸਨ ਨੂੰ 6-1, 6-1 ਨਾਲ ਹਰਾਇਆ। ਉਹ ਅਗਲੇ ਗੇੜ ਵਿੱਚ ਅਰਜਨਟੀਨਾ ਦੇ ਡਿਏਗੋ ਸ਼ਵਾਰਟਜ਼ਮੈਨ ਨਾਲ ਭਿੜਗਾ ਜਿਸ ਨੇ ਸਪੇਨ ਦ ਰੌਬਰਟੋ ਕਾਰਬਰੈਲਸ ਨੂੰ 6-3, 6-1 ਨਾਲ ਹਰਾਇਆ। ਫੈਡਰਰ ਨੇ ਜਰਮਨੀ ਦੇ ਪੀਟਰ ਗੋਜ਼ੋਵਿਕ ਖ਼ਿਲਾਫ਼ ਸਿੱਧੇ ਸੈੱਟਾਂ ਵਿੱਚ 6-7, 7-5 ਨਾਲ ਜਿੱਤ ਦਰਜ ਕੀਤੀ। ਗੋਜ਼ੋਵਿਕ ਨੇ ਫੈਡਰਰ ਨੂੰ ਦੂਜੇ ਗੇੜ ਵਿਚ ਸਖ਼ਤ ਟੱਕਰ ਦਿੱਤੀ। ਫੈਡਰਰ ਦਾ ਸਾਹਮਣਾ ਅਗਲੇ ਗੇੜ ਵਿੱਚ ਸਵਿਟਜ਼ਰਲੈਂਡ ਦੇ ਸਟੈਨਿਸਲਾਸ ਵਾਵਰਿੰਕਾ ਅਤੇ ਹੰਗਰੀ ਦੇ 29ਵਾਂ ਦਰਜਾ ਪ੍ਰਾਪਤ ਮਾਰਟਨ ਫੁਕੋਵਿਚ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਫਰਾਂਸ ਦੇ ਐਡ੍ਰੀਅਨ ਮਨਾਰਿਨੋ ਨੂੰ ਸਖ਼ਤ ਮੁਕਾਬਲੇ ਵਿਚ 6-4, 4-6, 7-6 ਨਾਲ ਹਰਾਇਆ ਜਦੋਂਕਿ ਪੋਲੈਂਡ ਦੇ ਹਰਬਰਟ ਹੁਰਕਾਜ ਨੇ ਫਰਾਂਸ ਦੇ ਲੂਕਾਸ ਪਾਊਲੀ ਨੂੰ 6-2, 3-6, 6-4 ਨਾਲ ਹਰਾਇਆ।

Previous articleਪਾਕਿ ਨੂੰ ਦਹਿਸ਼ਤਗਰਦੀ ਖਿਲਾਫ਼ ਨਿੱਠਵੀਂ ਕਾਰਵਾਈ ਕਰਨ ਦੀ ਲੋੜ ’ਤੇ ਜ਼ੋਰ
Next articleਇਮਰਾਨ ਖ਼ਿਲਾਫ਼ ਕੇਸ ਦੀ ਸੁਣਵਾਈ ਤੋਂ ਲਾਂਭੇ ਹੋਇਆ ਜੱਜ