ਸਾਫ —ਸਫਾਈ ਹੀ ਕਰੋਨਾ ਦਾ ਇਲਾਜ

ਜੋ ਲੋਕ ਕਰੋਨਾ ਨੂੰ ਮਜ਼ਾਕ ਸਮਝ ਰਹੇ ਹਨ, ਉਹ ਇਹ ਜਰੂਰ ਸਮਝ ਲੈਣ ਕਿ ਸਾਫ—ਸਫਾਈ ਅਤੇ ਸਿਹਤ ਸਹੂਲਤਾਂ ਦੇ ਖੇਤਰ ‘ਚ ਅਮਰੀਕਾ, ਇਟਲੀ ਅਤੇ ਚੀਨ ਸਾਡੇ ਤੋਂ ਬਹੁਤ ਜਿਆਦਾ ਅੱਗੇ ਹਨ, ਫਿਰ ਵੀ ਉਥੇ ਇਸ ਮਹਾਂਮਾਰੀ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਜੇਕਰ ਇਹ ਵਾਇਰਸ ਭਾਰਤ ਦੇ ਸੰਘਣੀ ਅਬਾਦੀ ਵਾਲੇ ਸੂਬੇ ਜਿਵੇਂ ਯੂ.ਪੀ. — ਬਿਹਾਰ ਆਦਿ ‘ਚ ਤੇਜੀ ਨਾਲ ਫੈਲ ਗਿਆ ਤਾਂ ਹਲਾਤ ਬਹੁਤ ਭਿਆਨਕ ਹੋਣਗੇ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਾਡਾ ਸਿਹਤ ਤੰਤਰ ਐਨਾ ਕੁ ਕਮਜ਼ੋਰ ਹੈ ਕਿ ਡੇਂਗੂ, ਹੈਜ਼ਾ ਅਤੇ ਸਵਾਇਨ ਫਲੂ ਵਰਗੀਆਂ ਬਿਮਾਰੀਆਂ ਇਥੇ ਮਹਾਂਮਾਰੀ ਬਣ ਜਾਂਦੀਆਂ ਹਨ। ਵੈਸੇ ਸਿਸਟਮ ਨੂੰ ਹੀ ਕਿਊਂ ਕਸੂਰਵਾਰ ਮੰਨੀੲ, ਅਸੀਂ ਖੁਦ ਆਪਣੀ ਜਿੰਮੇਵਾਰੀ ਕਿੱਥੇ ਨਿਭਾ ਰਹੇ ਹਾਂ। ਜਦਕਿ ਬਚਾਅ ਦੇ ਲਈ ਸਾਫ—ਸਫਾਈ, ਇਕਾਂਤਵਾਸ ਅਤੇ ਸਮਾਜਿਕ ਦੂਰੀ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਹੱਲ ਨਹੀਂ ਹੈ। ਸੋ ਸਾਵਧਾਨੀ ਵਰਤੋ।

ਯਾਦ ਰੱਖੋ, ਸਰਕਾਰਾਂ ਅਹਿਜੇ ਖ਼ਤਰਿਆਂ ਬਾਰੇ ਕਦੇ ਵੀ ਖੁੱਲ੍ਹ ਕੇ ਨਹੀਂ ਦੱਸਦੀਆਂ। ਕਿਉਂਕਿ ਇਸ ਨਾਲ ਭੱਜਦੜ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਪਰ, ਇੰਤਜਾਮ ਦੇਖ ਕੇ ਸਾਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਖ਼ਤਰਾ ਕਿੰਨਾ ਵੱਡਾ ਹੈ।
-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,
ਬੰਠਿਡਾ

Previous articleਕਰਫਿਊ: ਪ੍ਰਸ਼ਾਸਨ ਦੀ ਲਾਪ੍ਰਵਾਹੀ ਨੇ ਲੁਧਿਆਣਾ ਵਾਸੀ ਖੱਜਲ ਕੀਤੇ
Next article27 ਮਾਰਚ – ਕੌਮਾਂਤਰੀ ਰੰਗਮੰਚ ਦਿਵਸ ਤੇ ਵਿਸ਼ੇਸ