ਸਾਦਗੀ ਵਾਲਾ ਜੀਵਨ

ਕਰਨੈਲ ਅਟਵਾਲ 
(ਸਮਾਜ ਵੀਕਲੀ)
ਕਿਉਂ ਇੱਕ ਦੂਜੇ ਨੂੰ ਵੇਖ ਸੜੀ ਜਾਂਦੈ ?
ਬੰਦੇ ਸਿੱਖ ਲੈ ਖੁਸ਼ ਨਸੀਬ ਰਹਿਣਾ।
ਬੇਈਮਾਨੀ ਦੇ ਨਾਲ ਜੋ ਕਮਾਏ ਪੈਸਾ,
ਅੰਤ ਵੇਲੇ ਨੂੰ ਧੇਲਾ ਨੀ ਨਾਲ ਜਾਣਾ।
ਜਿੰਨ੍ਹਾਂ ਵਾਸਤੇ ਧੰਨ ਤੂੰ ਕਮਾਵਦਾ ਏ,
ਮੋਏ ਮਗਰੋਂ ਕਿਸੇ ਨੀ ਨਾਮ ਲੈਣਾ।
ਛੱਡ ਸੱਚ, ਬੇਈਮਾਨੀ ਕਿਉਂ ਪ੍ਰਧਾਨ ਕੀਤੀ,
ਆਖਰ ਸੱਚ ਨੇ ਹੀ ਖੁਸ਼ੀ ਦਾ ਪੈਗਾਮ ਦੇਣਾ।
ਸਿਆਣਿਆਂ ਨੇ ਸੱਚ ਹੀ ਆਖਿਆ ਏ,
ਹੱਥੀਂ ਬੀਜਿਆ ਵੱਢਣਾ ਆਪ ਹੀ ਪੈਣਾ।
‘ਅਟਵਾਲ’ ਜੇਕਰ ਆਤਮਿਕ ਸਾਂਤੀ ਲੋਚਦਾ ਏ,
ਸਿੱਖ ਲੈ ਸਾਦਗੀ ਵਾਲਾ ਜੀਵਨ ਜਿਉਂਣਾ।
ਕਰਨੈਲ ਅਟਵਾਲ 
ਸੰਪਰਕ:75082-75052
Previous articlePM to digitally unveil B’luru tech summit on Thursday
Next article73% of India’s IT leaders plan to raise 2021 cloud budgets: Survey