(ਸਮਾਜ ਵੀਕਲੀ)
ਉਨ੍ਹਾਂ ਰੁੱਤਾ ਦੇ ਨਾ ਰੁਕਣ ਵਾਲੇ
ਸ਼ਬਦਾਂ ਦਾ ਜ਼ਿਕਰ ਕਰ
ਮੈਨੂੰ ਹਿੰਮਤ ਤਾਂ ਦਿੱਤੀ ਪਰ
ਸਾਥ ਨਹੀਂ।
ਚੱਲ ਰਹੀ ਮਹਿਫ਼ਲ ਵਿਚ ਮੇਰੇ
ਹਟਕੋਰਿਆਂ ਨੂੰ ਸੁਣ ਉਨ੍ਹਾਂ
ਫ਼ਿਕਰ ਤਾਂ ਕੀਤਾ ਪਰ
ਸਾਥ ਨਹੀਂ।
ਸਫਲਤਾ ਦੀਆਂ ਪੌੜੀਆਂ ਤੇ
ਚੱਲਦੇ ਸਮੇਂ ਉਨ੍ਹਾਂ ਥੱਲੇ
ਸੁੱਟਣਾ ਚਾਹਿਆ ਪਰ ਕਾਮਜਾਬੀ
ਲਈ ਸਾਥ ਨਹੀਂ।
ਕੁਲਵਿੰਦਰ ਕੌਰ ਬਰਾੜ,
ਹਾਰੀ ਹੋਈ ਕੁੜੀ
……………..
ਜ਼ਿੰਦਗੀ ਦੀ ਅਨੋਖੀ ਪ੍ਰਕਿਰਿਆ ਵਿੱਚੋ
ਸਬਰਾ ਵਾਲੇ ਇਮਤਿਹਾਨਾਂ ਵਿੱਚੋਂ
ਗੁਣ ਮਾਪਣ ਵਾਲੇ ਪੈਮਾਨਾ ਵਿੱਚੋਂ
ਦਰਦਾਂ ਨਾਲ਼ ਭਰੇ ਤੂਫਾਨਾ ਵਿੱਚੋ
ਰਿਸ਼ਤਿਆਂ ‘ਚ ਬਣੇ ਮਹਿਮਾਨਾ ਵਿੱਚੋਂ
ਮੁੱਲ ਹੀਰਿਆਂ ਵਰਗੀਆਂ ਜਾਨਾ ਵਿੱਚੋ
ਪਾਸ ਹੋ ਕੇ ਚਾਹੀਦੇ ਪ੍ਰਮਾਣਾਂ ਵਿੱਚੋਂ
ਮੈਂ ਇੱਕ ਦੁਰਕਾਰੀ ਹੋਈ ਕੁੜੀ ਹਾਂ
ਮੈਂ ਇੱਕ ਹਾਰੀ ਹੋਈ ਕੁੜੀ ਹਾਂ।
ਕੁਲਵਿੰਦਰ ਕੌਰ ਬਰਾੜ
ਧੂੜਕੋਟ (ਫਰੀਦਕੋਟ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly