ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਵਰਨ ਸਿੰਘ ਸਹੋਲੀ ਦੀ ਸ਼ਾਨਦਾਰ ਪੇਸ਼ਕਸ਼ ਅਤੇ ਉਸਤਾਤ ਸਵ. ਕੁਲਦੀਪ ਮਾਣਕ ਜੀ ਦੇ ਆਸ਼ੀਰਵਾਦ ਨਾਲ ਉਨ•ਾਂ ਦੇ ਲਾਡਲੇ ਸ਼ਾਗਿਰਦ ਗਾਇਕ ਮਾਣਕ ਸੁਰਜੀਤ – ਪਵਨਦੀਪ ਕੌਰ ਆਪਣਾ ਦੋਗਾਣਾ ‘ਸਾਡੇ ਨਾਲ ਵੈਰ’ ਟਾਇਟਲ ਹੇਠ ਲੈ ਕੇ ਹਾਜ਼ਰ ਹੋਏ ਹਨ। ਜਿਸ ਦੀ ਜਾਣਕਾਰੀ ਦਿੰਦਿਆਂ ਸਵਰਨ ਸਿੰਘ ਸਹੋਲੀ ਅਤੇ ਗਾਇਕ ਮਾਣਕ ਸੁਰਜੀਤ ਨੇ ਦੱਸਿਆ ਕਿ ਇਸ ਟਰੈਕ ਨੂੰ ਗੀਤਕਾਰ ਕਾਕਾ ਜਾਗੋਵਾਲੀਆ ਨੇ ਕਲਮਬੱਧ ਕੀਤਾ ਹੈ, ਜਦਕਿ ਇਸ ਦਾ ਸੰਗੀਤ ਖ਼ੁਦ ਗਾਇਕ ਮਾਣਕ ਸੁਰਜੀਤ ਨੇ ਦਿੱਤਾ ਹੈ। ਇਕਬਾਲ ਦੀਪ ਦਾ ਉਕਤ ਟੀਮ ਵਲੋਂ ਇਸ ਟਰੈਕ ਲਈ ਧੰਨਵਾਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਾਣਕ ਸੁਰਜੀਤ ਸਟੇਜ ਦਾ ਧਨੀ ਕਲਾਕਾਰ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਕਈ ਸਿੰਗਲ ਟਰੈਕ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ਉਹ ਆਸਮੰਦ ਹੈ ਕਿ ਇਸ ਦੇ ਟਰੈਕ ਨੂੰ ਸਰੋਤੇ ਦਿਲੀਂ ਮੁਹੱਬਤ ਬਖਸ਼ਣਗੇ।
HOME ‘ਸਾਡੇ ਨਾਲ ਵੈਰ’ ਦੋਗਾਣਾ ਲੈ ਕੇ ਹਾਜ਼ਰ ਹੋਏ ਗਾਇਕ ਮਾਣਕ ਸੁਰਜੀਤ-ਪਵਨਦੀਪ ਕੌਰ