ਸਾਡੀ ਸਰਕਾਰ

ਬਿੰਦਰ ਇਟਲੀ

(ਸਮਾਜ ਵੀਕਲੀ)

ਪੰਜਾਬ ਨੂੰ  ਰੱਜ  ਰੱਜ ਖਾਵਾਂਗੇ
ਮੁੱਲ  ਦੀ  ਸਰਕਾਰ ਬਣਾਵਾਂਗੇ
ਜਮੀਨ ਸਰਕਾਰੀ ਬਚੀ  ਹੈ ਜੋ
ਵੇਚਣ    ਦੇ     ਉੱਤੇ   ਲਾਵਾਂਗੇ
ਖ਼ਜ਼ਾਨੇ  ਖਾਲੀ   ਕਹਿ ਕਹਿ ਕੇ
ਅਸੀਂ  ਕਰਜ਼ੇ   ਹੋਰ ਚੜ੍ਹਾਵਾਂਗੇ
ਜਨਤਾ  ਦੇ   ਪੈਸੇ   ਦੇ  ਸਿਰ ਤੇ
ਫਿਰ   ਪੰਜ    ਸਾਲ  ਟਪਾਵਾਂਗੇ
ਭਾਵੇੰ ਧਰਤੀ ਤੇ ਕੁਝ ਨਾ ਕਰੀਏ
ਕਾਗਜਾਂ ਚ ਵਿਕਾਸ ਗਣਾਵਾਂਗੇ
ਅਸੀ ਜੂਠ ਤੁਫਾਨ ਦੇ ਸਿਰ ਉਤੇ
ਪੰਜ ਸਾਲ  ਸਰਕਾਰ ਚਲਾਵਾਗੇ
ਰੁਜ਼ਗਾਰ  ਕਿਸੇ  ਨੂੰ ਨਹੀਂ ਦੇਣਾ
ਅਾਟੇ ਦਾਲ ਦੀ ਬੁਰਕੀ ਪਾਵਾਂਗੇ
ਇਸਤਿਹਾਰ ਛਪਾ  ਕੇ ਸੋਹਣੇ ਜੇ
ਜਨਤਾ ਨੂੰ   ਫਿਰ   ਭਰਮਾਂਵਾਂਗੇ
ਥੋਨੂੰ ਕੰਮ ਕਰਨ  ਦੀ ਲੋੜ ਨਹੀਂ
ਬੈਠਿਆਂ ਨੂੰ   ਅਸੀਂ  ਖੁਆਵਾਂਗੇ
ਅਸੀ     ਨੌਜਵਾਨ   ਪੀਡ਼੍ਹੀ   ਨੂੰ
ਨਸ਼ਿਆਂ    ਦੇ   ਉੱਤੇ   ਲਾਵਾਂਗੇ
ਜਿਵੇਂ  ਲੁੱਟਦੇ ਰਹੇ  ਅਕਾਲੀ ਸੀ
ਅਸੀਂ  ਵੀ    ਲੁੱਟ  ਕੇ   ਖਾਵਾਂਗੇ
ਦੋਵੇਂ  ਪਾਰਟੀਆਂ  ਰਲ  ਮਿਲ ਕੇ
ਲੋਕਾਂ  ਨੂੰ   ਪਾਗਲ   ਬਣਾਵਾਂਗੇ
ਸਾਨੂੰ ਅਨਪੜ੍ਹ  ਜਨਤਾ ਕੀ ਜਾਣੇ
ਪੜ੍ਹਿਆਂ   ਨੂੰ   ਚੋਗ  ਚਗਾਵਾਂਗੇ
ਇਮਾਨਦਾਰੀ   ਨੂੰ  ਲਾ  ਕੇ  ਖੂੰਜੇ
ਬੇਈਮਾਨ ਦਾ  ਰਾਜ਼  ਚਲਾਵਾਂਗੇ
ਤੂੰ  ਜ਼ੋਰ  ਲਗਾ  ਲੈ   ਬਿੰਦਰਾ  ਵੇ
ਅਸੀਂ ਮੁੜ ਮੁੜ ਜਿੱਤ ਕੇ ਆਵਾਂਗੇ
ਬਿੰਦਰ
ਜਾਨ ਏ ਸਾਹਿਤ ਇਟਲੀ  
00393278159218
Previous articleਸੀ ਆਰ ਐਮ ਸਕੀਮ ਤਹਿਤ ਜਾਗਰੂਕਤਾ ਕੈਂਪ ਲਗਾਇਆ
Next articleबैंक कर्मचारियों व बीमा कंपनियों की हड़ताल का किया पुरजोर समर्थन