(ਸਮਾਜ ਵੀਕਲੀ)
ਇੱਕ ਪਾਸੇ ਭਗਵਾ ਤੇ, ਸਾਂਹਵੇਂ ਹਰਾ ਰੰਗ ਆ
ਸਾਡੇ ਵਲੋਂ ਗੱਲ-ਬਾਤ, ਤੇਰੇ ਵਲੋਂ ਸੰਗ ਆ
ਬੂਹੇ ਬੈਠੇ ਅੰਨਦਾਤੇ ,ਰਹੇ ਕੁੱਝ ਮੰਗ ਆ
ਸਾਡੇ ਵਲੋਂ ਮੁਲਾਕਾਤ, ਰਾਜੇ ਭਾਣੇ ਜੰਗ ਆ
ਸਾਡੀ ਤਾਂ ਸਬਰਨੀਤੀ , ਉਹਦੀ ਹੀ ਦਬੰਗ ਆ।
ਇੱਕ ਪਾਸੇ ਮਹਾਂਮਾਰੀ, ਫਿਰਦੀ ਕਰੋਨਾ ਆ,
ਦੂਜੇ ਪਾਸੇ ਬਾਪੂ ਬੇਬੇ, ਵੇਖ ਆਉਂਦਾ ਰੋਣਾ ਆ,
ਠੰਡ ਬਰਸਾਤਾਂ ਵਿੱਚ, ਭਿੱਜਿਆ ਵਿਛਾਉਣਾ ਆ
ਅਸਾਂ ਕਿਹੜਾ ਕੀਤਾ, ਤੇਰੇ ਮਾਪਿਆਂ ਨੂੰ ਤੰਗ ਆ।
ਸਾਡੇ ਵਲੋਂ ਮੁਲਾਕਾਤ….ਰਾਜੇ ਭਾਣੇ ਜੰਗ ਆ
ਸਾਡੀ ਤਾਂ ਸਿਦਕਨੀਤੀ, ਤੇਰੀ ਹੀ ਦਬੰਗ ਆ
ਚੁੱਪ ਚਾਪ ਖੇਤੀ ਦੇ, ਕਾਨੂੰਨ ਬਣਵਾ ਲਏ
ਭਾਗੋਆਂ ਦੇ ਕਹਿਣ ਉਤੇ, ਫਾਇਦੇ ਗਿਣਵਾ ਲਏ,
ਬਣਕੇ ਸ਼ਿਕਾਰੀ ਤੂੰ, ਕਿਸਾਨ ਵੀ ਫਸਾ ਲਏ..2
ਦੇਸ਼ ਬੰਦ ਕਰਕੇ .ਤੂੰ,-ਕੀਤੇ ਮੂੰਹ ਵੀ ਬੰਦ ਆ,
ਸਾਡੇ ਵਲੋਂ ਮੁਲਾਕਾਤ …..ਰਾਜੇ ਭਾਣੇ ਜੰਗ ਆ
ਸਾਡੀ ਤਾਂ ਸਬਰਨੀਤੀ…..
ਮੰਨਿਆ ਕਿ ਗੁਜਰਾਤੀ, ਪੈਸੇ ਦੇ ਵਪਾਰੀ ਨੇ
ਬੈਂਕਾਂ ਲੁੱਟ ਬਹੁਤੇ ਹੀ ਤਾਂ, ਮਾਰ ਗਏ ਉਡਾਰੀ ਨੇ
ਬਾਰਡਰਾਂ ਤੋਂ ਡਰ , ਬਹੁਤੇ ਸਿਰੇ ਦੇ ਮਕਾਰੀ ਨੇ……..,
ਉਹਨਾਂ ਤਾਂ ਸ਼ਹੀਦਾਂ ਦਾ ਨਹੀਂ, ਗਾਇਆ ਪ੍ਰਸੰਗ ਆ,
ਸਾਡੇ ਵਲੋਂ ਮੁਲਾਕਾਤ, ਰਾਜੇ ਭਾਣੇ………
ਸਾਡੀ ਤਾਂ ਸਬਰ ਨੀਤੀ……
ਦੇਸ਼ ਨੂੰ ਹਮੇਸ਼ਾਂ, ਸਰਕਾਰ ਹੀ ਚਲਾਉਂਦੀ ਹੈ
ਪਰ ਤੇਰੀ ਚਾਬੀ,ਲਾਭੀ ਜੁੰਡਲੀ ਘੁੰਮਾਉਂਦੀ ਹੈ
ਵਿਕੀ ਸਰਕਾਰ, ਅੰਤ ਆਪਣਾ ਕਰਾਉਂਦੀ ਹੈ,
ਇਹਨਾਂ ਨੇ ਹੀ ਇੱਕ ਦਿਨ, ਘੁੱਟ ਦੇਣਾ ਸੰਘ ਆ
ਸਾਡੇ ਵਲੋਂ ਮੁਲਾਕਾਤ, ਰਾਜੇ ਭਾਣੇ ਜੰਗ ਆ
ਸਾਡੀ ਤਾਂ ਸਬਰ ਨੀਤੀ …..
ਕਿਰਤੀ ਕਿਸਾਨ, ਮਜ਼ਦੂਰ ਤੇਰੇ ਦੇਸ਼ ਦੇ,
ਇਹ ਨਹੀਂ ਅੱਤਵਾਦੀ,ਵੱਖਵਾਦੀ ਪ੍ਰਦੇਸ ਦੇ,
ਬਿਨਾ ਹਥਿਆਰ, ਨਾਲੇ ਸਾਦੇ ਜਿਹੇ ਭੇਸ ਦੇ.
ਥੋਡਾ ਮੀਡੀਆ ਹੀ ਰਿਹੈ, “ਰੱਤੜੇ” ਨੂੰ ਭੰਡ ਆ
ਸਾਡੇ ਵਲੋਂ ਮੁਲਾਕਾਤ, ਰਾਜੇ ਵਲੋਂ ਜੰਗ ਆ।
ਸਾਡੀ ਤਾਂ ਸਬਰਨੀਤੀ, ਤੇਰੀ ਹੀ ਦਬੰਗ ਆ।
ਸਾਡੀ ਤਾਂ ਸਿਦਕਨੀਤੀ ਤੇਰੀ ਹੀ ਦਬੰਗ ਆ
ਸਾਡੀ ਤਾਂ ਸ਼ਰੀਫਨੀਤੀ, ਤੇਰੀ ਹੀ ਦਬੰਗ ਆ