(ਸਮਾਜ ਵੀਕਲੀ)
ਇਸ ਜਿੰਦਗੀ ਨੂੰ ਹਨੇਰਿਆਂ ਦੀ ਰਾਹ ਵਿਖਾਈ ਕਿਸ ਨੇ
ਜਦੋਂ ਸ਼ਹਿਰ ਹੀ ਮੁਰਦਿਆਂ ਦਾ ਸੀ
ਫੇਰ ਸਾਡਾ ਭਟਕ ਜਾਣਾ ਲਾਜਮੀ ਸੀ
ਅੱਖਾਂ ਹੋਣ ਦੇ ਬਾਵਜੂਦ ਵੀ ਸੱਭ ਹਨੇਰਿਆਂ ਵਿੱਚ ਗਰਕ ਹੋ ਰਹੇ ਸਨ
ਇਹਨਾਂ ਅੰਨਿਆਂ ਕੋਲੋਂ ਅਸੀਂ
ਕਿਵੇਂ ਪੁੱਛਦੇ ਕੇ ਰੌਸ਼ਨੀ ਕੀ ਹੁੰਦੀ ਹੈ
ਨਸੀਬ ਰੱਬ ਲਿਖਦਾ ਹੈ ਜਾਂ ਦੁਨੀਆਂ
ਜੇ ਇਹ ਦੁਨੀਆਂ ਸਾਡੇ ਵੱਲ ਹੁੰਦੀ ਤਾਂ
ਰੱਬ ਨੂੰ ਵੀ ਸਾਡਾ ਨਸੀਬ ਬਦਲਣ ਲਈ ਮਜਬੂਰ ਕਰ ਦਿੰਦੀ ਪਰ ਸਾਡੀ ਬਦਕਿਸਮਤੀ ਇਹੀ ਰਹੀ ਕੇ ਅਸੀਂ
ਦੁਨੀਆਂ ਵਿੱਚ ਰੱਬ ਵੇਖਕੇ ਜੁੜਦੇ ਰਹੇ
ਹਰ ਵਾਰ ਇਸ ਦੁਨੀਆਂ ਕੋਲੋਂ ਧੋਖੇ ਹੀ ਖਾਂਦੇ ਰਹੇ
ਗਿਲਾ ਕਿਸੇ ਉੱਤੇ ਕੀ ਕਰੀਏ
ਇਤਿਹਾਸ ਗਵਾਹ ਹੈ
ਹਨੇਰਿਆਂ ਨੇ ਕਦੋਂ ਕਿਸੇ ਦਾ ਭਲਾ ਕੀਤਾ ਹੈ
ਕੀ❓ ਸਾਨੂੰ ਇਹਨਾਂ ਹਨੇਰਿਆਂ ਵਿੱਚੋਂ ਕੋਈ ਰੌਸ਼ਨੀ ਵਿਖਾਵੇਗਾ ਜਾਂ
ਸਾਡੀ ਵੀ ਤਮਾਮ ਉਮਰ ਇਹ ਹਨੇਰੇ ਖਾ ਜਾਣਗੇ
ਮੰਗਲ ਇਹਨਾਂ ਬੇਗਾਨੇ ਹਨੇਰਿਆਂ
ਅੰਦਰ ਇੱਕ ਤੇਰੇ ਕੋਲ ਆਪਣੀ ਆਸ
ਹੀ ਬਚੀ ਹੈ
ਜਿਸ ਦਿਨ ਇਹ ਮਰ ਗਈ
ਉਸ ਦਿਨ ਤੇਰਾ ਵੀ ਮਰਨਾ ਤੈਅ ਹੈ।
ਮੰਗਲ ਸਿੰਘ ਤਰਨਤਾਰਨ।
9855016028
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly