ਮੁਸਲਿਮ ਸਮਾਜ ਵਿਚ ਅੱਜ ਵੀ ਲੜਕੀਆਂ ਦੀਆਂ ਸ਼ਾਦੀਆਂ ਨੂੰ ਲੈ ਕੇ ਇਹ ਆਮ ਸੋਚ ਹੈ ਕਿ ਬਾਲਿਗ ਹੋਣ ਤੇ ਹੀ ਉਨ੍ਹਾਂ ਦੀ ਸ਼ਾਦੀ ਕੀਤੀ ਜਾਵੇ। ਇਹ ਵੱਖਰੀ ਗੱਲ ਹੈ ਕਿ ਕੁਝ ਲੜਕੀਆਂ ਘੱਟ ਉਮਰ ਵਿਚ ਹੀ ਬਾਲਿਗ ਹੋ ਜਾਂਦੀਆਂ ਹਨ। ਇਸ ਦੇ ਬਾਵਜੂਦ ਲੋਕ ਇਸ ਗੱਲ ਤੇ ਸਹਿਮਤ ਹਨ ਕਿ ਲੜਕੀ ਅਤੇ ਲੜਕੇ ਦੀ ਸ਼ਾਦੀ ਦੀ ਉਮਰ ਵਿਚ ਬਹਤਾ ਫਰਕ ਨਾ ਹੋਵੇ। ਲੜਕੇ ਨਾਲੋ ਪੰਜ਼ ਸਾਲ ਛੋਟੀ ਲੜਕੀ ਨਾਲ ਸ਼ਾਦੀ ਕਰਨ ਤੇ ਕੋਈ ਵਿਵਾਦ ਨਹੀ ਹੈ, ਪਰ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੁੱਢਿਆ ਦੀ ਸ਼ਾਦੀ 20 ਸਾਲ ਦੀ ਲੜਕੀ ਨਾਲ ਕਰ ਦਿਓ, ਇਸ ‘ਤੇ ਕੋਈ ਇੱਕਮੱਤ ਨਹੀ ਹੈ।
ਸਾਰੇ ਸ਼ਾਦੀ ਵਿਚ ਬਜੋੜ ਮਤਲਬ ਸਹੀ ਉਮਰ ਦੇ ਫਰਕ ਦੀ ਗੱਲ ਕਰਦੇ ਹਨ, ਇਸ ਦੇ ਉਲਟ ਸਾਊਦੀ ਅਰਬ ਦੇ ਬੁੱਢੇ ਸੇਖ ਘੱਟ ਉਮਰ ਦੀਆਂ ਲੜਕੀਆਂ ਨਾਲ ਸ਼ਾਦੀਆਂ ਕਰਕੇ ਆਪਣੀਆਂ ਬੀਵੀਆਂ ਬਣਾਉਦੇ ਹਨ।
ਇਹ ਬੇਹੋੜ ਸ਼ਾਦੀਆਂ ਸਫਲ ਨਹੀ ਹੁੰਦੀਆਂ ਹਨ, ਪਰ ਹੁਣ ਸਾਊਦੀ ਅਰਬ ਸਰਕਾਰ ਘੱਟ ਉਮਰ ਦੀਆਂ ਲੜਕੀਆਂ ਦੀ ਬੁੱਢਿਆਂ ਨਾਲ ਸ਼ਾਦੀ ਕਰਨ ‘ਤੇ ਰੋਕ ਲਗਾਉਣ ਦੇ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਉਥੇ ਦੇ ਮਨੁੱਖੀ ਅਧਿਕਾਰ ਸੰਗਠਨਾਂ ਰਾਹੀ ਇਹ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਉਨਾਂ ਦਾ ਕਹਿਣਾ ਹੈ ਕਿ ਬੇਜੋੜ ਸ਼ਾਦੀਆਂ ਦਿਲ ਨਾਲ ਨਹੀ ਹੁੰਦੀਆਂ, ਬਲਕਿ ਮਾਲਦਾਰ ਬੁੱਢੇ ਪੈਸੇ ਦੇ ਜੋਰ ਤੇ ਘੱਟ ਉਮਰ ਦੀਆਂ ਲੜਕੀਆਂ ਖਰੀਦ ਦੇ ਹਨ, ਇਸ ਲਈ ਇਸ ‘ਤੇ ਪਬੰਧੀ ਲਾਉਣੀ ਚਾਹੀਦੀ ਹੈ।
ਸਾਊਦੀ ਅਰਬ ਦੀ ਇਮਾਮ ਬਿਨਸਅਦ ਇਸਲਾਮ ਯੂਨੀਵਰਸਿਟੀ ਦੇ ਤਹਿਤ ਹੋਏ ‘ਸ਼ਾਦੀ ਦੀ ਉਮਰ, ਧਾਰਮਿਕ ਤੇ ਸਮਾਜਿਕ ਸੰਦਰੰਭ ਵਿਚ ਪ੍ਰੋਗ੍ਰਾਮ ਵਿਚ ਸਮਾਜਿਕ ਵਿਗਿਆਨ ਦੇ ਪ੍ਰੋਫੈਸਰ ਡਾ; ਅਲੀ ਅਬਦੁਲ ਰਹਿਮਾਨ ਅਲਰੂਮੀ ਨੇ ਕਿਹਾ ਹੈ ਕਿ ਸਾਊਦੀ ਅਰਬ ਵਿਚ 5 ਹਜਾਰ 622 ਲੜਕੀਆਂ ਦੀ ਸ਼ਾਦੀਆਂ 14 ਸਾਲ ਤੋਂ ਵੀ ਘੱਟ ਉਮਰ ਵਿਚ ਵੀ ਹੋਈਆਂ ਹਨ, ਅਤੇ ਇਹ ਦੇਸ਼ ਦੀ ਕੁਲ ਵਸੋਂ ਦੇ ਇੱਕ ਫੀਸਦੀ ਤੋਂ ਵੀ ਘੱਟ ਹੈ।
ਉਨਾਂ ਨੇ ਘੱਟ ਉਮਰ ਵਿਚ ਲੜਕੀਆਂ ਦੀ ਸ਼ਾਦੀ ਹੋਣ ਦੇ ਨੁਕਸਾਨ ‘ਤੇ ਚਰਚਾ ਕਰਦੇ ਹੋਏ ਕਿਹਾ ਹੈ ਕਿ ਇਸ ਉਮਰ ਦੀਆਂ ਲੜਕੀਆਂ ਵਿਚ ਬੱਚਾ ਪੈਦਾ ਕਰਨ ਦੀ ਤਾਕਤ ਜਿਆਦਾ ਹੁੰਦੀ ਹੈ ਅਤੇ ਇਸ ਨਾਲ ਆਬਾਦੀ ਬੜੀ ਤੇਜੀ ਨਾਲ ਵੱਧਦੀ ਹੈ।
ਇਸ ਤੋਂ ਪਹਿਲਾਂ ਸਾਊਦੀਅਰਬ ਦੇ ਮੁਫਤੀ ਅਜ਼ਮ ਅਜੀਜ਼ ਅਲ ਸ਼ੇਖ ਨੇ ਕਿਹਾ ਹੈ ਕਿ ਇਸਲਾਮੀ ਨਜ਼ਰੀਏ ਨਾਲ ਲੜਕੀਆਂ ਦੀ ਸ਼ਾਦੀ 10 ਸਾਲ ਵਿਚ ਵੀ ਕੀਤੀ ਜਾ ਸਕਦੀ ਹੈ। ਉਨਾਂ ਦਾ ਇਹ ਵੀ ਕਹਿਣਾ ਸੀ ਕਿ ਇਸਲਾਮੀ ਕਾਨੂੰਨ ਔਰਤਾਂ ਤੇ ਕੋਈ ਦਬਾਅ ਨਹੀ ਪਾਉਂਦਾ ਕਿ ਉਹ ਕਿਸ ਉਮਰ ਵਿਚ ਸ਼ਾਦੀ ਕਰਨ, ਪਰ ਬਿਹਤਰ ਇਹੀ ਹੈ ਕਿ ਬਾਲਿਗ ਹੋਣ ਤੇ ਲੜਕੀ ਦੀ ਸ਼ਾਦੀ ਕਰ ਦਿੱਤੀ ਜਾਵੇ। ਬਾਲਿਗ ਹੋਣ ਦੀ ਕੋਈ ਉਮਰ ਤੈਅ ਨਹੀ ਹੈ। ਕੁਝ ਲੜਕੀਆਂ 10 ਸਾਲ, ਤਾਂ ਕੁਝ 15 ਸਾਲ ਵਿਚ ਬਾਲਿਗ ਹੁੰਦੀਆਂ ਹਨ।
ਮਨੁੱਖੀ ਅਧਿਕਾਰ ਸੰਗਠਨ ਇਸੇ ਅਧਾਰ ‘ਤੇ ਸ਼ਾਦੀ ਦੀ ਉਮਰ ਘੱਟ ਤੋਂ ਘੱਟ 18 ਸਾਲ ਮਿੱਥਣ ਦੀ ਮੰਗ ਕਰ ਰਹੇ ਹਨ, ਜਿਸ ਦਾ ਕੁਝ ਧਾਰਮਿਕ ਲੋਕ ਵਿਰੋਧ ਕਰ ਰਹੇ ਹਨ।
ਸਾਊਦੀ ਅਰਬ ਜਿਸ ਨੇ ਯੂਨਾਇਟੇਡ ਨੇਸ਼ਨ ਦੇ ਮਨੁੱਖੀ ਅਧਿਕਾਰ ਦੇ ਚਾਰਟ ‘ਤੇ ਦਸਤਖਤ ਕੀਤੇ ਹਨ ਅਤੇ ਉਨ੍ਹਾਂ ਸੁਧਾਰਾਂ ਨੂੰ ਆਪਣੇ ਇੱਥੇ ਲਾਗੂ ਕਰਨ ਦੇ ਪ੍ਰਤੀ ਬਚਨਬੱਧ ਹਨ, ਜੋ ਯੂਨਾਇਟੇਡ ਨੇਸ਼ਨ ਨੇ ਸਮੇਂ-ਸਮੇਂ ਤੇ ਚਰਚਾ ਕਰਕੇ ਤਿਆਰ ਕੀਤੇ ਹਨ। ਜੇਕਰ ਉਹ ਇਹੋ ਜਿਹਾ ਨਹੀ ਕਰਦਾ, ਤਾਂ ਉਸ ਦੇ ਬਾਰੇ ਵਿਚ ਗਲਤ ਸੋਚ ਬਣੇਗੀ ਅਤੇ ਇਮੇਜ਼ ਵੀ ਖਰਾਬ ਹੋਵੇਗੀ, ਜਿਸ ਦਾ ਨੁਕਸਾਨ ਉਸ ਨੂੰ ਇੰਟਰਨੈਸ਼ਨਲ ਪੱਧਰ ਤੇ ਵੀ ਹੋ ਸਕਦਾ ਹੈ, ਇਸ ਲਈ ਸਾਊਦੀ ਅਰਬ ਦੀ ਸਰਕਾਰ ਇਹੋ ਜਿਹਾ ਨਾ ਹੋਵੇ ਸੋਚ ਵਿਚਾਰ ਕਰ ਰਹੀ ਹੈ।
ਸਾਊਦੀ ਅਰਬ ਦੀ ਜੋ ਸਮਾਜਿਕ ਸਰਚਨਾ ਹੈ, ਉਸ ਵਿਚ ਇਹ ਮੁਮਕਿਨ ਨਹੀ ਹੋ ਰਿਹਾ ਹੈ ਅਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਵੀ ਬੱਦੂ ਕੌਮ ਆਪਣੀ ਪ੍ਰੰਪਰਾਵਾਂ ਨੂੰ ਨਿਭਾਉਂਦੀ ਹੈ। ਉਨਾਂ ਲੋਕਾਂ ਦੀ ਤਦਾਦ ਵੱਧ ਹੈ। ਇਹੋ ਜਿਹੀ ਸੂਰਤ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਰੀਤੀ ਰਿਵਾਜ਼ਾਂ ਤੋਂ ਰੋਕਣਾਂ ਸਾਊਦੀ ਅਰਬ ਦੇ ਸਰਕਾਰ ਦੇ ਲਈ ਇਕ ਵੱਡੀ ਚਣੌਤੀ ਹੈ। ਉਸ ਸਮਾਜ ਵਿਚ ਅੱਜ ਵੀ ਬੇਜੋੜ ਸ਼ਾਦੀਆਂ ਦਾ ਰਿਵਾਜ਼ ਹੈ। ਸਾਊਦੀ ਅਰਬ ਦੇ ਸ਼ੇਖ ਇਸ ਦੇ ਲਈ ਵਿਦੇਸ਼ ਜਾਂਦੇ ਹਨ, ਜਿੱਥੋਂ ਉਹ ਘੱਟ ਉਮਰ ਦੀਆਂ ਲੜਕੀਆਂ ਨਾਲ ਨਿਕਾਹ ਕਰ ਕੇ ਉਨਾਂ ਨੂੰ ਆਪਣੇ ਨਾਲ ਲੈ ਆਉਂਦੇ ਹਨ।
ਹੈਦਰਾਬਾਦ ਇਹੋ ਜਿਹੀਆਂ ਘਟਨਾਵਾਂ ਦਾ ਗਵਾਹ ਹੈ। ਘੱਟ ਉਮਰ ਦੀ ਅਮੀਨਾਂ ਨੂੰ ਸਾਊਦੀ ਸ਼ੇਖ ਵਲੋਂ ਆਪਣੀ ਬੀਵੀ ਬਣਾ ਕੇ ਲਿਜਾਂਦੇ ਸਮੇਂ ਏਅਰਪੋਰਟ ਤੇ ਰੋਕ ਲਏ ਜਾਣ ਦੇ ਚਲਦੇ ਇੰਨਾਂ ਘਟਨਾਵਾਂ ਵਿਚ ਕੁਝ ਕਮੀ ਆਈ ਹੈ, ਪਰ ਉਹ ਅਜੇ ਵੀ ਪੂਰੀ ਤਰ੍ਹਾਂ ਰੁਕੀਆਂ ਨਹੀ ਹਨ, ਪਰ ਦੂਸਰੇ ਦੇਸ਼ਾਂ ਵਿਚ ਇਸ ਸਿਲਸਿਲੇ ਦੇ ਜਾਰੀ ਰਹਿਣ ਦੀਆਂ ਖਬਰਾਂ ਅਖਬਾਰਾਂ ਵਿਚ ਆਏ ਦਿਨ ਦੇਖੀਆਂ ਜਾ ਸਕਦੀਆਂ ਹਨ।
ਸਾਊਦੀ ਯੂਨੀਵਰਸਿਟੀ ਦਾ ਇਹ ਪ੍ਰੋਗ੍ਰਾਮ ਇਸ ਗੱਲ ਦਾ ਸੰਕੇਤ ਹੈ ਕਿ ਮਾਮਲਾ ਗੰਭੀਰ ਹੈ ਅਤੇ ਯੂਨੀਵਰਸਿਟੀਆਂ ਇਸ ਤਰ੍ਹਾਂ ਦੇ ਪ੍ਰੋਗ੍ਰਾਮ ਰਾਹੀ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸਾਊਦੀ ਅਰਬ ਸਰਕਾਰ ਲਈ ਇਹ ਵੀ ਪ੍ਰਸ਼ਨ ਹੈ ਕਿ ਜੇਕਰ ਉਹ ਤਾਕਤ ਦੇ ਜ਼ੋਰ ਤੇ ਕੋਈ ਕਾਨੂੰਨ ਬਣਾ ਕੇ ਲੋਕਾਂ ਨੂੰ ਮਜ਼ਬੂਰ ਕਰਦੀ ਹੈ, ਤਾਂ ਉਸ ਦੇ ਖਿਲਾਫ ਸਾਮਾਜਿਕ ਪੱਧਰ ਤੇ ਵਿਦਰੋਹ ਹੋਣ ਨੂੰ ਨਕਾਰਿਆ ਨਹੀ ਜਾ ਸਕਦਾ।
ਇਹੀ ਕਾਰਣ ਹੈ ਕਿ ਸਰਕਾਰ ਸਿਖਿੱਅਕ ਸੰਸਥਾਵਾਂ ਦੇ ਜਰੀਏ ਇਸ ਸੋਚ ਨੂੰ ਅੱਗੇ ਵਧਾਉਣ ਅਤੇ ਸਮਾਜਿਕ ਜਾਗਰੂਕਤਾ ਪੈਦਾ ਕਰਨ ਦਾ ਕੰਮ ਕਰ ਰਹੀ ਹੈ। ਜਿਉਂ-ਜਿਉਂ ਜਾਗਰੁਕਤਾ ਵਧੇਗੀ ਸੋਚ ਅਤੇ ਰਵੱਈਏ ਵਿਚ ਤਬਦੀਲੀ ਦਿਖਾਈ ਦੇਵੇਗੀ, ਤਦ ਸ਼ਾਇਦ ਸਾਊਦੀ ਅਰਬ ਯੂਨਾਇਟੇਡ ਨੇਸ਼ਨ ਦੇ ਚਾਰਟਰ ਤੇ ਪੂਰੀ ਤਰ੍ਹਾਂ ਨਾਲ ਅਮਲ ਕਰ ਸਕੇਗੀ।
ਪੇਸ਼ਕਸ਼:- ਅਮਰਜੀਤ ਚੰਦਰ, ਲੁਧਿਆਣਾ 9417600014