ਸਾਉਣੀ ਦੀ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਬੀਜ ਤੇ ਸਬਸਿਡੀ ਲੈਣ ਲਈ ਵਿਭਾਗ ਨਾਲ ਕਰਨ ਸੰਪਰਕ: ਸਨਦੀਪ ਸਿੰਘ ADO

(ਸਮਾਜਵੀਕਲੀ) 

ਅੱਜ ਬਲਾਕ ਖੰਨਾ ਦੇ ਪਿੰਡ ਜਟਾਣਾ ਵਿਖੇ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਕੈੰਪ ਦੌਰਾਨ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਕਿ ਜਿਹੜੇ ਕਿਸਾਨ ਵੀਰਾਂ ਨੇ ਸਾਉਣੀ ਦੀ ਮੱਕੀ ਦੀ ਕਾਸ਼ਤ ਚਾਰੇ ਜਾ ਪਕਾਈ ਮੱਕੀ ਲਈ ਕੀਤੀ ਹੈ ਉਹ ਮੱਕੀ ਦੇ ਬੀਜ ਤੇ ਸਬਸਿਡੀ ਲੈਣ ਲਈ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ।

ਉਹਨਾਂ ਕਿਸਾਨ ਵੀਰਾਂ ਨੂੰ ਮੱਕੀ ਵਿੱਚ ਫ਼ਾਲਹ  ਆਰਮੀ ਵਾਰਮ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ।ਉਹਨਾਂ ਕਿਸਾਨ ਵੀਰਾਂ ਨੂੰ ਫ਼ਸਲੀ ਵਿਭਿੰਨਤਾ ਲਾਇ ਮੱਕੀ ਦੀ ਕਾਸ਼ਤ ਕਰਨ ਦੀ ਆਪੀਲ ਵੀ ਕੀਤੀ।

ਇਸ ਮੌਕੇ ਉਹਨਾਂ ਬਾਸਮਤੀ ਵਿੱਚ ਝੰਡਾ ਰੋਗ ਤੋਂ ਫ਼ਸਲ ਨੂੰ ਬਚਾਉਣ ਲਈ ਜੜ੍ਹਾਂ ਨੂੰ ਸੋਧਣ ਦੀ ਮਹੱਤਤਾ ਬਾਰੇ ਦੱਸਿਆ।ਉਹਨਾਂ ਕਿਹਾ ਕਿ ਬਾਅਦ ਵਿੱਚ ਝੰਡਾ ਰੋਗ ਦਾ ਕੋਈ ਹੱਲ ਨਹੀਂ ਹੈ।ਉਹਨਾਂ ਝੋਨੇਂ ਦੀ ਕਾਸ਼ਤ ਦੋਰਾਨ ਖੇਤੀ ਖਰਚੇ ਘਟਾਉਣ ਲਈ ਜਰੂਰੀ ਨੁੱਕਤੇ ਵੀ ਕਿਸਾਨ ਵੀਰਾਂ ਨਾਲ ਸਾਂਝੇ ਕੀਤੇ।ਸਨਦੀਪ ਸਿੰਘ ਨੇ ਕਿਸਾਨ ਵੀਰਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਬੱਚਣ ਲਈ ਸੁਚੇਤ ਰਹਿਣ ਦੀ ਸਲਾਹ ਦਿੱਤੀ।

ਉਹਨਾਂ ਕਿਹਾ ਕਿ ਟਿੱਡੀ ਦਲ ਦੀ ਰੋਕਥਾਮ ਲਈ ਪਾਣੀ ਅਤੇ ਟਰੈਕਟਰ ਨਾਲ ਚੱਲਣ ਵਾਲੇ ਪੰਪ ਹਮੇਸ਼ਾ ਤਿਆਰ ਰੱਖੇ ਜਾਣ।ਉਹਨਾਂ ਕਿਸਾਨ ਵੀਰਾਂ ਨੂੰ ਖੇਤੀਬਾੜੀ ਵਿਭਾਗ ਨਾਲ ਜੁੜਨ ਅਤੇ ਤਕਨੀਕੀ ਜਾਣਕਾਰੀ ਲੈਦੇ ਰਹਿਣ ਦੀ ਆਪੀਲ ਵੀ ਕੀਤੀ। ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਗੁਰਵਿੰਦਰ ਸਿੰਘ ਉੱਪ ਖੇਤੀਬਾੜੀ ਨਿਰੀਖਕ ਹਾਜ਼ਿਰ ਸਨ।

ਗੁਰਇਕਬਾਲ ਸਿੰਘ  ਮੈਨੇਜਰ ਸਹਿਕਾਰੀ ਬੈਂਕ, ਸੁਖਵਿੰਦਰ ਸਿੰਘ ਸਕੱਤਰ ਸਹਿਕਾਰੀ ਸਭਾ,ਹਰਬੰਸ ਸਿੰਘ, ਗੁਰਬੀਰ ਸਿੰਘ,ਜਸਕਰਨ ਸਿੰਘ,ਅਮਨਪ੍ਰੀਤ ਸਿੰਘ,ਨਾਜਰ ਸਿੰਘ, ਗੁਰਦੀਪ ਸਿੰਘ, ਰਮਨਦੀਪ ਸਿੰਘ,ਹਰਵਿੰਦਰ ਸਿੰਘ, ਨਿਰਮਲ ਸਿੰਘ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਗੁਰਨਾਮ ਸਿੰਘ, ਜਸਵੀਰ ਖਾਨ,ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ, ਮਲਕੀਤ ਸਿੰਘ ਆਦਿ ਕਿਸਾਨ ਵੀਰ ਹਾਜ਼ਿਰ ਸਨ।

Previous article33वर्ष की सेवा पूरी होने पर इंजीनियरों द्वारा समारोह आयोजित
Next articleरेल कोच फैक्‍टरी, ने शुरू किया सड़क निर्माण में पलास्टिक वेस्ट का उपयोग