ਸਾਈਬੇਰੀਆ ‘ਚ ਨਦੀ ‘ਚ ਡਿੱਗੀ ਬੱਸ, 19 ਮੌਤਾਂ

ਮਾਸਕੋ : ਰੂਸ ਦੇ ਸਾਈਬੇਰੀਆ ਇਲਾਕੇ ਦੇ ਜਬੈਕਾਸਕ ਵਿਚ ਐਤਵਾਰ ਨੂੰ ਪੁਲ ਤੋਂ ਲੰਘਦੇ ਸਮੇਂ ਇਕ ਬੱਸ ਬਰਫ਼ ਨਾਲ ਜੰਮੀ ਨਦੀ ਵਿਚ ਡਿੱਗ ਗਈ। ਇਸ ਹਾਦਸੇ ਵਿਚ 19 ਯਾਤਰੀਆਂ ਦੀ ਮੌਤ ਹੋ ਗਈ। 22 ਯਾਤਰੀ ਜ਼ਖ਼ਮੀ ਹਨ। ਬੱਸ ਸ਼੍ਰੇਤੇਂਸਕ ਸ਼ਹਿਰ ਤੋਂ ਚਿਟਾ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲ ਤੋਂ ਲੰਘਦੇ ਸਮੇਂ ਬੱਸ ਦਾ ਅਗਲਾ ਪਹੀਆ ਨਿਕਲ ਗਿਆ। ਸੰਤੁਲਨ ਵਿਗੜਨ ਨਾਲ ਬੱਸ ਹੇਠਾਂ ਨਦੀ ਵਿਚ ਜਾ ਡਿੱਗੀ।

Previous articleਅਫ਼ਗਾਨਿਸਤਾਨ ‘ਚ 31 ਆਈਐੱਸ ਅੱਤਵਾਦੀਆਂ ਨੇ ਸੁੱਟੇ ਹਥਿਆਰ
Next articleਜੇਈਈ ਦਾਖ਼ਲਾ ਪ੍ਰੀਖਿਆ ਪੰਜਾਬੀ ‘ਚ ਨਾ ਲੈਣਾ ਪੰਜਾਬੀ ਨਾਲ ਵਿਤਕਰਾ : ਤਿ੍ਪਤ ਬਾਜਵਾ