ਮਾਸਕੋ : ਰੂਸ ਦੇ ਸਾਈਬੇਰੀਆ ਇਲਾਕੇ ਦੇ ਜਬੈਕਾਸਕ ਵਿਚ ਐਤਵਾਰ ਨੂੰ ਪੁਲ ਤੋਂ ਲੰਘਦੇ ਸਮੇਂ ਇਕ ਬੱਸ ਬਰਫ਼ ਨਾਲ ਜੰਮੀ ਨਦੀ ਵਿਚ ਡਿੱਗ ਗਈ। ਇਸ ਹਾਦਸੇ ਵਿਚ 19 ਯਾਤਰੀਆਂ ਦੀ ਮੌਤ ਹੋ ਗਈ। 22 ਯਾਤਰੀ ਜ਼ਖ਼ਮੀ ਹਨ। ਬੱਸ ਸ਼੍ਰੇਤੇਂਸਕ ਸ਼ਹਿਰ ਤੋਂ ਚਿਟਾ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲ ਤੋਂ ਲੰਘਦੇ ਸਮੇਂ ਬੱਸ ਦਾ ਅਗਲਾ ਪਹੀਆ ਨਿਕਲ ਗਿਆ। ਸੰਤੁਲਨ ਵਿਗੜਨ ਨਾਲ ਬੱਸ ਹੇਠਾਂ ਨਦੀ ਵਿਚ ਜਾ ਡਿੱਗੀ।
World ਸਾਈਬੇਰੀਆ ‘ਚ ਨਦੀ ‘ਚ ਡਿੱਗੀ ਬੱਸ, 19 ਮੌਤਾਂ