ਸਾਂਪਲਾ ਪਰਿਵਾਰ ਨੇ ਘਰ ‘ਚ ਹੀ ਮਨਾਇਆ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ

ਖੰਨਾ ਮੰਡੀ (ਸਮਾਜ ਵੀਕਲੀ) – ਮਹਾਮਾਰੀ ਨੂੰ ਮਦੇਨਜਰ ਰਖਦੇ ਹੋਏ ਭਾਰਤ ਸਰਕਾਰ ਦੇ ਅਦੇਸ ਮੁਤਾਬਕ ਵਿਸ਼ਵ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਸੋਹਨ ਲਾਲ ਸਾਂਪਲਾ ਪਰਿਵਾਰ ਨੇ ਵੀ ਆਪਣੇ ਘਰ ਖੰਨਾ ਮੰਡੀ ਵਿਖੇ ਹੀ ਮਨਾਇਆ। ਸਭ ਤੋਂ ਪਹਿਲਾਂ ਤਰੀਸਰਨ ਅਤੇ ਪੰਜਸੀਲ ਦਾ ਜਾਪ ਕੀਤਾ ਗਿਆ। ਉਸ ਤੋਂ ਬਾਦ ਭੈਣ ਕਾਂਤਾ ਮਹੰਤ ਜੀ ਨੇ ਅਤੇ ਕਿਰਨ ਸਾਂਪਲਾ, ਹਰਪ੍ਰੀਤ ਨੇ ਅਤੇ ਮਿਸਜ ਸੁਆਹ ਨੇ ਮੋਮਬਤੀ ਅਤੇ ਧੂਫ ਜਗਾ ਕੇ ਬਾਬਾ ਸਾਹਿਬ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮਠਿਆਈ ਵੰਡ ਕੇ ਸਭ ਦਾ ਮੂੰਹ ਮਿੱਠਾ ਕੀਤਾ ਗਿਆ। ਬੱਚਿਆਂ ਨੂੰ ਕਾਪੀਆਂ, ਪਿੰਸਲਾਂ ਅਤੇ ਕਿਤਾਬਾਂ ਭੇਂਟ ਕੀਤੀਆਂ ਗਈਆਂ।
ਜੈ ਭੀਮ, ਜੈ ਭਾਰਤ

ਸੋਹਨ ਲਾਲ ਸਾਂਪਲਾ
ਖੰਨਾ ਮੰਡੀ
ਮੋਬਾਇਲ : 9878 724 237

Previous articleDr. ANAND TELTUMBDE’S ARREST ON AMBEDKAR JAYANTI: A NATIONAL SHAME
Next articleਨਿਹੰਗਾਂ ਵਲੋਂ ਪੁਲਿਸ ‘ਤੇ ਕੀਤੇ ਹਮਲੇ ਦੀ ਫੇਸਬੁੱਕ ‘ਤੇ ਹਮਾਇਤ ਕਰਨ ਵਾਲੇ ਤਿੰਨ ਵਿਅਕਤੀ ਕੀਤੇ ਗ੍ਰਿਫਤਾਰ