ਸਾਂਝਾ ਅਧਿਆਪਕ ਫਰੰਟ ਦੇ ਅਹੁਦੇਦਾਰ ਅਧਿਆਪਕ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਨੂੰ ਮਿਲੇ

ਕੈਪਸ਼ਨ: ਹੈੱਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਦੀਆਂ ਤਰੱਕੀਆਂ ਕਰਨ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਗੁਰਭਜਨ ਸਿੰਘ ਲਾਸਾਨੀ ਨੂੰ ਮੰਗ ਪੱਤਰ ਸੌਂਪਦੇ ਹੋਏ ਸਾਂਝਾ ਅਧਿਆਪਕ ਫਰੰਟ ਕਪੂਰਥਲਾ ਦੇ ਅਹੁਦੇਦਾਰ ਅਧਿਆਪਕ

ਹੈਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਕਰਨ ਦੀ ਮੰਗ ਨੂੰ ਦੁਹਰਾਇਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਸਾਂਝਾ ਅਧਿਆਪਕ ਫ਼ਰੰਟ ਕਪੂਰਥਲਾ ਦੇ ਅਧੀਨ ਆਉਂਦੀਆਂ ਜੱਥੇਬੰਦੀਆਂ ਵਿਚੋਂ ਚਾਰ ਜੱਥੇਬੰਦੀਆਂ ਜਿਨ੍ਹਾਂ ਵਿੱਚ ਡੀ. ਟੀ.ਐਫ, ਈ.ਟੀ.ਯੂ, ਈ.ਟੀ.ਟੀ ਅਧਿਆਪਕ ਯੂਨੀਅਨ ਅਤੇ ਬੀ. ਐੱਡ ਫ਼ਰੰਟ ਦੇ ਆਗੂ ਅਤੇ ਮੈਂਬਰ ਜ਼ਿਲ੍ਹਾ ਕਪੂਰਥਲਾ ਵਿੱਚ ਸੀ.ਐਚ.ਟੀ ਅਤੇ ਐਚ.ਟੀ ਦੀਆਂ ਤਰੱਕੀਆਂ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰ (ਐ:ਸਿ:) ਕਪੂਰਥਲਾ ਨੂੰ ਮਿਲਿਆ। ਜੱਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿਚ ਗੁਰਮੇਜ ਸਿੰਘ, ਰਛਪਾਲ ਸਿੰਘ, ਸਰਤਾਜ ਸਿੰਘ, ਜੈਮਲ ਸਿੰਘ, ਅਤੇ ਰਵੀ ਵਾਹੀ ਆਦਿ ਫਰੰਟ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਤਰੱਕੀਆਂ ਦੇ ਸੰਬੰਧ ਵਿਚ ਜਿਲ੍ਹੇ ਵਲੋਂ ਪਿਛਲੇ 2 ਮਹੀਨਿਆਂ ਤੋਂ ਤਰੱਕੀਆਂ ਦੇ ਕੰਮ ਨੂੰ ਕਰਨ ਵਿਚ ਦੇਰੀ ਅਤੇ ਟਾਲ ਮਟੋਲ ਕਰਨ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ ।

ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਆਪਣੇ ਜ਼ਿਲ੍ਹੇ ਵਿਚ ਪ੍ਰੋਮੋਸ਼ਨਾਂ ਨੂੰ ਲੈ ਕੇ ਦਫ਼ਤਰ ਵਲੋਂ ਢਿੱਲੀ ਕਾਰਗੁਜ਼ਾਰੀ ਚੱਲ ਰਹੀ ਹੈ, ਜਿਸ ਨਾਲ ਜ਼ਿਲ੍ਹਾ ਕਪੂਰਥਲਾ ਦੇ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਜ਼ਿਲ੍ਹੇ ਵਿਚ ਜਲਦੀ ਤੋਂ ਜਲਦੀ ਸਮਾਂਬੱਧ ਕਰਕੇ ਤੁਰੰਤ ਤਰੱਕੀਆਂ ਕੀਤੀਆਂ ਜਾਣ, ਨਹੀਂ ਤਾਂ ਅਜਿਹਾ ਨਾ ਹੋਵੇ ਕਿ ਪਿਛਲੀਆਂ 2016 ਦੀਆਂ ਤਰੱਕੀਆਂ ਕਰਵਾਉਣ ਲਈ ਫ਼ਰੰਟ ਵਲੋਂ ਧਰਨੇ ਲਗਾਉਣੇ ਪਏ ਸਨ, ਉਹੋ ਇਤਿਹਾਸ 2020 ਵਿੱਚ ਦੁਬਾਰਾ ਦੁਹਰਾਉਣਾ ਪਵੇ । ਇਹ ਤਰੱਕੀਆਂ ਅਧਿਆਪਕਾਂ ਦਾ ਬਣਦਾ ਹੱਕ ਹੈ ਅਤੇ ਇਸ ਹੱਕ ਨੂੰ ਪ੍ਰਾਪਤ ਕਰਨ ਅਤੇ ਦੇਣ ਵਿਚ ਜ਼ਿਲ੍ਹਾ ਦਫਤਰ ਵਲੋਂ ਜਲਦੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਮਜਬੂਰਨ ਸਾਂਝਾ ਅਧਿਆਪਕ ਫ਼ਰੰਟ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ ।

ਇਸ ਗੱਲਬਾਤ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ(ਐ:ਸਿ:) ਕਪੂਰਥਲਾ ਨੇ ਫ਼ਰੰਟ ਦੇ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਖੁਦ ਭਲਾਈ ਦਫ਼ਤਰ ਜਾ ਕੇ ਰੋਸਟਰ ਰਜਿਸਟਰ ਪ੍ਰਵਾਨ ਕਰਵਾ ਕੇ ਜਲਦੀ ਹੀ ਪ੍ਰੋਮੋਸ਼ਨਾਂ ਕਰ ਦੇਣਗੇ । ਸਾਂਝਾ ਅਧਿਆਪਕ ਫ਼ਰੰਟ ਦੇ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ ਨੂੰ ਸ਼ੁਕਰਵਾਰ ਦਾ ਸਮਾਂ ਬੰਦਿਆਂ ਨਾਲ ਹੀ ਚੇਤਾਵਨੀ ਵੀ ਦਿੱਤੀ ਕਿ ਜੇਕਰ ਅਗਲੇ ਇਨ੍ਹਾਂ ਦਿਨਾਂ ਵਿੱਚ ਤਰੱਕੀਆਂ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਾਂਝਾ ਅਧਿਆਪਕ ਫ਼ਰੰਟ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੇਗਾ ਅਤੇ ਇਹ ਤਰੱਕੀਆਂ ਇਸ ਮਹੀਨੇ ਹੀ ਹਰ ਹਾਲਤ ਵਿਚ ਕਰਵਾਏਗਾ । ਇਸ ਮੌਕੇ ਸੁਰਿੰਦਰਜੀਤ ਸਿੰਘ ਜੱਬੋਵਾਲ, ਸਤਿੰਦਰ ਸਿੰਘ ਥਿੰਦ, ਕੰਵਲਜੀਤ ਸਿੰਘ ਨੰਗਲ, ਸਰਬਜੀਤ ਸਿੰਘ, ਬਲਵਿੰਦਰ ਸਿੰਘ ਭੰਡਾਲ, ਹਰਜਿੰਦਰ ਸਿੰਘ ਢੋਟ, ਗੁਰਵਿੰਦਰ ਸਿੰਘ ਸੇਂਚ, ਗੁਰਮੇਜ ਸਿੰਘ, ਮਨਪ੍ਰੀਤ ਸਿੰਘ ਟਿੱਬਾ, ਹਰਜਿੰਦਰ ਸਿੰਘ ਭੌਰ, ਕਰਮਜੀਤ ਸਿੰਘ ਗਿੱਲ, ਕੁਲਬੀਰ ਸਿੰਘ ਆਦਿ ਹਾਜ਼ਰ ਸਨ।

Previous articleਵਿਧਾਇਕ ਚੀਮਾ ਤੇ ਸੇਵਾ ਸੰਕਲਪ’ ਸੁਸਾਇਟੀ ਵਲੋਂ ਸੁਲਤਾਨਪੁਰ ਵਿਖੇ ਪੌਦੇ ਲਗਾਉਣ ਦੇ ਮਾਸਕ ਵੰਡਣ ਦੀ ਮੁਹਿੰਮ ਆਰੰਭ
Next articleਐਮ. ਐਸ. ਪੀ. ਬਨਾਮ ਐਮ. ਆਰ. ਪੀ.