ਸਾਂਝਾਂ ਪਿਆਰ ਦੀਆਂ ਅੰਤਰਰਾਸ਼ਟਰੀ ਸਹਿਤਕ ਮੰਚ ਵੱਲੋਂ ਬਠਿੰਡਾ ਵਿਖੇ ਕਰਵਾਇਆ ਸਮਾਗਮ ਅਭੁੱਲ ਯਾਦਾਂ ਛੱਡ ਗਿਆ

ਬਠਿੰਡਾ (ਸਮਾਜ ਵੀਕਲੀ) – ਸਾਂਝਾਂ ਪਿਆਰ ਦੀਆਂ ਅੰਤਰਰਾਸ਼ਟਰੀ ਸਹਿਤਕ ਮੰਚ ਦਾ ਸਾਲਾਨਾ ਸਮਾਗਮ ਜਗਮੋਹਨ ਕੌਸ਼ਲ ਹਾਲ ਟੀਚਰਜ਼ ਹੋਮ ਬਠਿੰਡਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸਮਾਗਮ ਦੀ ਪ੍ਰਧਾਨਗੀ ਉਘੇ ਸ਼ਾਇਰ ਅਮਰ ਸੂਫੀ ਮੋਗਾ,ਆਤਮਾ ਰਾਮ ਰੰਜਨ ਅਬੋਹਰ ,ਹਰਮਿੰਦਰ ਸਿੰਘ ਕੋਹਾਰਵਾਲਾ ਫਿਰੋਜ਼ਪੁਰ, ਸਵਰਨ ਸਿੰਘ ਗਿੱਲ ਯੂ ਐਸ ਏ , ਤਰਸੇਮ ਨੂਰ,ਵੱਲੋਂ ਕੀਤੀ ਗਈ ।

ਸਮਾਗਮ ਦੀ ਸ਼ੁਰੂਆਤ ਕੁਲਵਿੰਦਰ ਕੰਵਲ ਨੇ ਕੀਤੀ ਜਦੋਂ ਕਿ ਕੁਲਬੀਰ ਕੰਵਲ ਨਕੋਦਰ ਨੇ ਆਏ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਗਰੁੱਪ ਵੱਲੋਂ ਕੀਤੇ ਜਾ ਰਹੇ ਮਾਂ ਬੋਲੀ ਪੰਜਾਬੀ ਲਈ ਕਾਰਜਾਂ ਤੋਂ ਜਾਣੂ ਕਰਵਾਇਆ |ਸਮਾਗਮ ਦੋਰਾਨ ਸਹਿਤਕ ਮੰਚ ਵੱਲੋਂ ਦਿੱਤਾ ਜਾਂਦਾ ਸਾਲਾਨਾ ਪੁਰਸਕਾਰ ਗਜ਼ਲ ਸਮਰਾਟ ਹਰਮੰਦਰ ਸਿੰਘ ਕੁਹਾਰਵਾਲਾ ਨੂੰ ਦਿੱਤਾ ਗਿਆ , ਜਦੋਂ ਕਿ ਗਰੁੱਪ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਮੈਂਬਰਾਂ ਜਸਵਿੰਦਰ ਜੱਸੀ ਹੁਸ਼ਿਆਰਪੁਰ, ਗੁਲਸ਼ਨ ਮਿਰਜ਼ਾਪੁਰੀ ਜਲੰਧਰ , ਡਾਕਟਰ ਕਨਵਲਜੀਤ ਸਿੰਘ ਮਾਨ ਯੂ .ਐੱਸ .ਏ , ਭਗਵਾਨ ਸਿੰਘ , ਕੁਲਬੀਰ ਕੰਵਲ, ਕੁਲਵਿੰਦਰ ਕੰਵਲ, ਸਪਤਰਿਸੀ਼ ਪਬਲੀਕੇਸ਼ਨ ਚੰਡੀਗੜ੍ਹ,ਸਵਰਨ ਸਿੰਘ ਗਿੱਲ ਯੂ .ਐੱਸ .ਏ .ਨੂੰ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ ।

ਪ੍ਰੋਗਰਾਮ ਦੌਰਾਨ ਕੁਲਦੀਪ ਸਿੰਘ ਬੰਗੀ ਅਤੇ ਆਤਮਾ ਰਾਮ ਰੰਜਨ ਦੁਆਰਾ ਸੰਪਾਦਤ ਚੋਣਵੀਂ ਅੰਤਰਰਾਸ਼ਟਰੀ ਪੰਜਾਬੀ ਗ਼ਜ਼ਲ 52 ਸ਼ਾਇਰ ਪੁਸਤਕ ਲੋਕ ਅਰਪਣ ਕੀਤੀ ਗਈ । ਇਸ ਤੋਂ ਇਲਾਵਾ ਲਫਜ਼ਾਂ ਦੀ ਧਾਰ ਲੇਖਕ ਦਿਨੇਸ਼ ਨੰਦੀ,ਸੂਲੀ ਟੁੰਗੇ ਸੂਰਜ ਲੇਖਕ ਆਤਮਾ ਰਾਮ ਰੰਜਨ, ਬੇਮਤਲਬ ਲੇਖਿਕਾ ਕਿਰਨਵੀਰ ਕੌਰ ਸਿੱਧੂ,ਹਰਫਾਂ ਦੀ ਲੋਅ ਸੰਪਾਦਤ ਜਸਵਿੰਦਰ ਦੂਹੜਾ ਅਤੇ ਕੁਲਦੀਪ ਸਿੰਘ ਬੰਗੀ, ਪੁਸਤਕਾਂ ਅਤੇ ਸਾਹਿਤ ਸੱਭਿਆਚਾਰ ਮੰਚ (ਰਜਿ)ਬਠਿੰਡਾ ਦਾ ਸਾਹਿਤਕ ਪਰਚਾ ਪਰਵਾਜ਼ ਦਾ ਸਤਾਰਵਾਂ ਅੰਤ ਲੋਕ ਅਰਪਣ ਕੀਤਾ ਗਿਆ । ਸਪਤਰਿਸੀ਼ ਪਬਲੀਕੇਸ਼ਨ ਚੰਡੀਗੜ੍ਹ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ।

ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਕੁਲਬੀਰ ਕੰਵਲ, ਮੋਹਨ ਬੇਗੋਵਾਲ , ਕੁਲਦੀਪ ਸਿੰਘ ਬੰਗੀ,ਗੁਰਦੀਪ ਭਾਟੀਆ, ਕੁਲਵਿੰਦਰ ਕੰਵਲ , ਆਤਮਾ ਰਾਮ ਰੰਜਨ , ਪਰਮਿੰਦਰ ਪੈਮ, ਜਤਿੰਦਰ ਭੁੱਚੋ ,ਗੁਰਸੇਵਕ ਬੀੜ, ਗੁਰਮੀਤ ਸਿੰਘ, ਭੁਪਿੰਦਰ ਸੰਧੂ, , ਗੁਰਸੇਵਕ ਚੁੱਘੇ ਖੁਰਦ, ਜਤਿੰਦਰ ਭੁੱਚੋ, ਹਰਿੰਦਰ ਕੌਰ ਸ਼ੇਖਪੁਰਾ, ਪਰਮਿੰਦਰ ਪੈਮ , ਅਮਰਜੀਤ ਕੌਰ ਹਰਡ, ਸੁਖਦਰਸ਼ਨ ਗਰਗ,ਪੀ ਟੀ ਇਕਬਾਲ ਫ਼ਕੀਰਾ, ਗੁਰਸੇਵਕ ਬੀੜ, ਲੀਲਾ ਸਿੰਘ ਰਾਏ, ਸੁਖਵਿੰਦਰ ਕੌਰ ਫਰੀਦਕੋਟ,ਪਰਵੀਨ ਸ਼ਰਮਾ, ਕੁਲਵਿੰਦਰ ਚਾਨੀ, ਸ਼ਿਵਨਾਥ ਦਰਦੀ,ਰਾਜੇਸ਼ ਮੌਂਗਾ, ਧਰਮ ਪਰਵਾਨਾ,ਸੁਖਚਰਨ ਸਿੰਘ ਸਿੱਧੂ, ਲਖਵਿੰਦਰ ਕੌਰ ਲੱਕੀ ,ਰਣਬੀਰ, ਰਾਣਾ , ਜਸਪਾਲ ਮਾਨ ਖੇੜਾ , ਕੁਲਵਿੰਦਰ ਕੰਵਲ , ਅਮਰਜੀਤ ਜੀਤ , ਸੁਖਦਰਸ਼ਨ ਗਰਗ ,ਜਸ ਬਠਿੰਡਾ, ਦਿਨੇਸ਼ ਨੰਦੀ,ਕੁਲਦੀਪ ਚਿਰਾਗ, ਜਸਵਿੰਦਰ ਜੱਸੀ, ਹਰਗੋਬਿੰਦ ਸ਼ੇਖਪੁਰੀਆ, ਰਵਿੰਦਰ ਰਾਹੀ, ਗੁਰਦੀਪ ਭਾਟੀਆ , ਜਸਵੀਰ ਫੀਰਾ , ,ਅਨਮੋਲ ਵਾਲੀਆਂ,ਸੁਰਿੰਦਰ ਪੀ੍ਤ ਘਣੀਆਂ ਅਮਰਜੀਤ ਜੀਤ ਆਦਿ ਕਵੀਆਂ ਨੇ ਭਾਗ ਲਿਆ। ਇਸ ਪੋ੍ਗਰਾਮ ਦਾ ਮੰਚ ਸੰਚਾਲਨ ਕੁਲਦੀਪ ਸਿੰਘ ਬੰਗੀ ਵੱਲੋਂ ਬਾਖੂਬੀ ਨਿਭਾਇਆ ਗਿਆ..,ਅਖੀਰ ਵਿੱਚ ਮੌਜੂਦ ਲੇਖਕਾਂ ਨੇ ਜ਼ੁਬਾਨ ਬੰਦੀ ਖਿਲਾਫ ਮਤਾ ਵੀ ਪਾਸ ਕੀਤਾ ਅਤੇ ਆਤਮਾ ਰਾਮ ਰੰਜਨ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

ਇਹ ਸਮੁੱਚਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਇੱਕ ਅਮਿੱਟ ਯਾਦ ਛੱਡ ਗਿਆ, ਜੋ ਹਮੇਸ਼ਾ ਸਾਹਿਤਕ ਪ੍ਰੇਮੀਆਂ ਲਈ ਇੱਕ ਯਾਦਗਾਰ ਬਣ ਕੇ ਰਹਿ ਗਿਆ ।ਇਸ ਸਮਾਗਮ ਦੀ ਸਫਲਤਾ ਲਈ ਸਮੁੱਚੀ ਸਾਂਝਾਂ ਪਿਆਰ ਦੀਆਂ ਅੰਤਰਰਾਸ਼ਟਰੀ ਸਹਿਤਕ ਮੰਚ by ਦੀ ਟੀਮ ਨੂੰ ਸਰਦਾਰ ਜਸਪਾਲ ਸੂਸ ਯੂ ਐਸ ਏ, ਗੁਰਸ਼ਰਨ ਸਿੰਘ ਅਜ਼ੀਬ ਯੂ ਕੇ, ਕਿ੍ਸ਼ਨ ਭਨੋਟ ਕਨੇਡਾ, ਬੌਬੀ ਗੋਸਲ,ਡਾ਼ ਕਨਵਲਜੀਤ ਸਿੰਘ ਮਾਨ ਯੂ ਐਸ ਏ,ਕੇਵਲ ਸਿੰਘ ਨਿਰਦੋਸ਼ ਨੇ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਰਮੇਸ਼ਵਰ ਸਿੰਘ ਸੰਪਰਕ ਨੰਬਰ -9914880392

Previous articleਨਿਧੜਕ ਲੇਖਣੀ ਦਾ ਮਾਲਕ ,ਮਾਂ ਬੋਲੀ ਪੰਜਾਬੀ ਦਾ ਸੇਵਾਦਾਰ ਨੌਜਵਾਨ ਕਵੀਆਂ,ਲੇਖਕਾਂ ਦਾ ਰਾਹ ਦਸੇਰਾ ਬਣਿਆ – ਰਮੇਸ਼ਵਰ ਸਿੰਘ ਪਟਿਆਲਾ
Next articleਪ੍ਰਾਪਰਟੀ ਟੈਕਸ ਜਮਾਂ ਕਰਾਉਣ ਦੀ ਤਰੀਕ 31 ਦਸੰਬਰ 2020 ਕਰਨ ਦੀ ਮੰਗ