ਸ਼ੋਕ ਸਮਾਚਾਰ ਅੰਤਰਰਾਸ਼ਟਰੀ ਪ੍ਰਮੋਟਰ ਬਲਵਿੰਦਰ ਸਿੰਘ ਬਾਜਵਾ ਨੂੰ ਸਦਮਾ, ਪਿਤਾ ਸਵਰਗਵਾਸ ਨਿਊਯਾਰਕ

ਸ. ਕਿਸ਼ਨ ਸਿੰਘ

ਸਮਾਜ ਵੀਕਲੀ  ਯੂ ਕੇ

ਅਮਰੀਕਾ ਨਿਊਯਾਰਕ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –

 ਪੰਜਾਬੀ ਭਾਈਚਾਰੇ ਦੀ ਨਾਮਵਰ ਸ਼ਖਸ਼ੀਅਤ ਅਤੇ ਅੰਤਰਰਾਸ਼ਟਰੀ ਪ੍ਰਮੋਟਰ ਬਲਵਿੰਦਰ ਸਿੰਘ ਬਾਜਵਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਖ ਪਰਲੋਕ ਸਿਧਾਰ ਗਏ । ਸ. ਕਿਸ਼ਨ ਸਿੰਘ ਜੀ 94 ਵਰ੍ਹਿਆਂ ਦੇ ਸਨ ਅਤੇ ਆਪਣੇ 95ਵੇਂ ਜਨਮਦਿਨ ਤੋਂ ਇਕ ਦਿਨ ਪਹਿਲਾਂ ਹੀ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ . ਉਹ ਆਪਣੇ ਪਿੱਛੇ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ.

ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ 29 ਨਵੰਬਰ, ਦਿਨ ਸ਼ੁਕਰਵਾਰ ਸਵੇਰੇ 9:00 ਤੋਂ 11:00 ਵਜੇ ਤਕ Leahy McDonald Funeral Home, 11102 Atlantic Ave, South Richmond Hill, NY 11419 ਵਿਖੇ ਹੋਣਗੇ। ਉਨ੍ਹਾਂ ਦਾ ਅੰਤਿਮ ਸੰਸਕਾਰ 29 ਨਵੰਬਰ, ਦਿਨ ਸ਼ੁਕਰਵਾਰ ਨੂੰ ਦੁਪਹਿਰ 12:00 ਵਜੇ St. Michael’s Cemetery-Mausoleums/Cremation Niches, 7202 Astoria Blvd S, East Elmhurst, NY 11370 ਵਿਖੇ ਹੋਵੇਗਾ। ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ 9530 118 Street Richmond Hill NY ਵਿਖੇ ਦੁਪਹਿਰ 1:30 ਵਜੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਾਂ ਹੋਰ ਜਾਣਕਾਰੀ ਲਈ ਸ. ਬਲਵਿੰਦਰ ਸਿੰਘ ਬਾਜਵਾ ਨੂੰ 516 -852 -2222 ਤੇ ਸੰਪਰਕ ਕੀਤਾ ਜਾ ਸਕਦਾ ਹੈ।

Previous articleਪੰਜਾਬ ਵਿਜੀਲੈਸ ਬਿਊਰੋ ਦੀ ਟੀਮ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਤਾਇਨਾਤ ਕਲਰਕ ਜਸਵਿੰਦਰ ਸਿੰਘ ਨੂੰ ਕੀਤਾ ਗ੍ਰਿਫਤਾਰ ।
Next articleਸੀਓਪੀਡੀ ਇੱਕ ਘਾਤਕ ਬਿਮਾਰੀ ਹੈ, ਰੋਕਥਾਮ ਅਤੇ ਨਿਯੰਤਰਣ ਪ੍ਰੋਗਰਾਮ ਦੀ ਲੋੜ: ਡਾ ਮਨਵੀਰ ਸਿੰਘ