ਅਸਟ੍ਰੇਲੀਆ, (ਸਮਾਜ ਵੀਕਲੀ)- ਸ਼ੀ੍ ਗੁਰੂ ਰਵਿਦਾਸ ਸਭਾ ਸਿਡਨੀ (ਅਸਟ੍ਰੇਲੀਆ) ਵਲੋਂ ਬੜੀ ਧੂਮ-ਧਾਮ ਅਤੇ ਅਥਾਹ ਸ਼ਰਧਾ ਨਾਲ ਸ਼ੀ੍ ਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਦਿਹਾੜਾ ਅਤੇ ਯੁੱਗ ਪੁਰਸ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 130ਵਾਂ ਜਨਮ ਦਿਨ ਰੈਡਗਮ ਫੰਕਸ਼ਨ ਸੈਂਟਰ, ਸਿਡਨੀ ਵਿਖੇ ਮਨਾਇਆ ਗਿਆ, ਸ਼ੀ੍ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਧਾਰਮਿਕ ਸਮਾਰੋਹ ਦੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦਿਨ ਨੂੰ ਮਨਾਉਣ ਦੀ ਰਸਮੀ ਸ਼ੁਰੂਆਤ ਪ੍ਰਚਾਰਕ ਸ਼ਾਮ ਲਾਲ ਬਟਾਲਵੀ ਜੀ ਦੁਆਰਾ ਅੰਮ੍ਰਿਤਬਾਣੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪਾਠ ਆਰੰਭ ਕਰਕੇ ਕੀਤੀ ਗਈ, ਅਮਿ੍ਤਬਾਣੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਪਾਠ ਦੇ ਭੋਗ ਉਪਰੰਤ ਭਾਈ ਸਾਹਿਬ ਰਛਪਾਲ ਸਿੰਘ ਕੀਰਤਨ ਯਥੇ ਦੁਆਰਾ ਸ਼ੀ੍ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਕੀਰਤਨ ਦੇ ਦੁਆਰਾ ਜੋੜੇਆ ਇਸ ਉਪਰੰਤ ਭੈਣਾਂ ਨੇ ਸੀ਼੍ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਸਿਖਿਆ ਨੂੰ ਸਮਰਪਿਤ ਧਾਰਮਿਕ ਭਜਨ ਗਾਇਨ ਕੀਤੇ ਸਤਿਸੰਗ ਕੀਤਾ, ਸੀਮਾ ਕੁਮਾਰ, ਸੁਰਜੀਤ ਕੋਰ, ਵੰਦਨਾ, ਅਮਨਪ੍ਰੀਤ ਉਰਫ਼ ਪੀ੍ਤੀ ਆਦਿ ਭੈਣਾਂ ਨੇ ਸਤਸੰਗ ਕੀਤਾ, ਬਹੁਜਨ ਸਮਾਜ ਦੀ ਸ਼ਖ਼ਸੀਅਤ ਕਰਨੈਲ ਸਿੰਘ ਜੀ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਵਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਯੋਕੇ ਸਮੇਂ ਵਿੱਚ ਜੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਮਿਸ਼ਨ ਤੇ ਚੱਲਣ ਦੀ ਅਜੇ ਬਹੁਤ ਲੋੜ ਹੈ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਭਾਰਤ ਦੇਸ਼ ਦਾ ਸੰਵਿਧਾਨ ਲਿਖ ਕੇ ਸਭ ਭਾਰਤੀ ਨਾਗਰਿਕਾਂ ਨੂੰ ਬਰਾਬਰ ਦੇ ਮੋਕੋ ਤਰਕੀ ਕਰਨ ਵਾਸਤੇ ਸਭ ਨੂੰ ਪ੍ਦਾਨ ਕੀਤੇ ਹਨ, ਸ਼ੀ੍ ਗੁਰੂ ਰਵਿਦਾਸ ਸਭਾ ਸਿਡਨੀ ਵਲੋਂ ਭਾਈ ਸਾਹਿਬ ਰਛਪਾਲ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ, ਇਸ ਵਿਸ਼ਾਲ ਸਮਾਰੋਹ ਵਿੱਚ ਸ਼ਾਮਿਲ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ਤੇ ਬਹੁਪੱਖੀ ਸ਼ਖ਼ਸੀਅਤ ਸ: ਕਰਨੈਲ ਸਿੰਘ ਜੀ ਨੂੰ ਪ੍ਰਮੁੱਖ ਤੋਰ ਤੇ ਸਨਮਾਨਿਤ ਕੀਤਾ ਗਿਆ.
ਇਸ ਸਮਾਰੋਹ ਵਿੱਚ ਪਹੁੰਚੀਆਂ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਦਾ ਅਤੇ ਸ਼ੀ੍ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜੇ ਮਨਾਉਣ ਲਈ ਅਤੇੇ ਬਾਬਾ ਬਾਬ ਸਾਹਿਬ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਉਣ ਪੰਡਾਲ ਚ ਪਹੁੰਚੀਆਂ ਸੰਗਤਾਂ ਧੰਨਵਾਦ ਸ਼ੀ੍ ਗੁਰੂ ਰਵਿਦਾਸ ਸਭਾ ਸਿਡਨੀ ਦੇ ਚੇਅਰਮੈਨ ਸ: ਬਲਜਿੰਦਰ ਰਤਨ ਜੀ ਨੇ ਕੀਤਾ.
ਸ਼ੀ੍ ਗੁਰੂ ਰਵਿਦਾਸ ਸਭਾ ਸਿਡਨੀ ਦੇ ਪ੍ਧਾਨ ਸ਼ੀ੍ ਰਣਜੀਤ ਸਿੰਘ ਸੋਢੀ, ਵਾਇਸ ਪ੍ਰਧਾਨ ਜਸਵੀਰ ਸਿੰਘ, ਜਨਰਲ ਸਕੱਤਰ ਵਿਨੋਦ ਕੁਮਾਰ, ਜੋਆਇੰਟ ਸਕੱਤਰ ਅਸ਼ੋਕ ਕੁਮਾਰ ਬੰਗਾ, ਖਜਾਨਚੀ ਗਿਆਨ ਚੰਦ ਬਾਘਾ, ਜੋਆਇੰਟ ਖਜਾਨਚੀ ਸੁਸ਼ੀਲ ਕੁਮਾਰ, ਪ੍ਚਾਰਕ ਸ਼ਾਮ ਲਾਲ ਬਟਾਲਵੀ, ਜਤਿੰਦਰ ਬਸਰਾ, ਸੁਰਜੀਤ ਮਹੇ, ਹਰਜੀਤ ਸਜੱਣ, ਡੀ ਪੀ ਰਾੲੇ ਆਦਿ ਨੇ ਵਿਸਾ਼ਲ ਸਮਾਰੋਹ ਨੂੰ ਸਫ਼ਲ ਬਣਾਇਆ, ਆਈ ਹੋਈ ਸੰਗਤ ਜੀ ਨੂੰ ਲੰਗਰ ਛਕਾਇਆ ਗਿਆ, ਸਟੇਜ ਸਕੱਤਰ ਦੀ ਭੂਮਿਕਾ ਸ਼ੀ੍ ਵਿਨੋਦ ਕੁਮਾਰ ਵਲੋਂ ਬਾਖੂਬੀ ਨਿਭਾਈ ਗਈ
ਪੱਤਰ ਪ੍ਰੇਰਕ – ਸ਼ਾਮ ਲਾਲ ਬਟਾਲਵੀ