ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ 17ਵਾਂਂ ਓਪਨ ਕ੍ਰਿਕਟ ਟੂਰਨਾਮੈਂਟ ਅੱਜ ਤੋਂ

ਸ਼ਾਹ ਸੁਲਤਾਨ ਓਪਨ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਸੰੰਤਪੀਤ ਸਿੰਘ ਸਮਾਜ ਸੇਵਕ ਕਰਨਗੇ-ਵਿਰਕ -ਅਗਰੇਜ

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਦੇ ਸਰਪ੍ਰਸਤ ਸਰਦਾਰ ਗੁਰਵਿੰਦਰ ਸਿੰਘ ਵਿਰਕ,ਮੀਤ ਪ੍ਰਧਾਨ ਅੰਗਰੇਜ ਸਿੰਘ ਡੇਰਾ ਸੈਦਾ ,ਜਨਰਲ ਸਕੱਤਰ ਰਣਜੀਤ ਸਿੰਘ ਸੈਨੀ,ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੱਜ ਦੀ,ਜਤਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਜ਼ਰੂਰੀ ਮੀਟਿੰਗ ਹੋਈ ।ਜਿਸਦੀ ਪ੍ਰਧਾਨਗੀ ਸਰਦਾਰ ਗੁਰਵਿੰਦਰ ਸਿੰਘ ਵਿਰਕ ਨੇ ਕੀਤੀ ।

ਮੀਟਿੰਗ ਨੂੰ ਸੰਬੋਧਨ ਕਰਦੇ ਸ. ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ 17ਵਾਂਂ ਓਪਨ ਕ੍ਰਿਕਟ ਟੂਰਨਾਮੈਂਟ ਮਿਤੀ 6 ਦਸੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੁਲਤਾਨਪੁਰਲੋਧੀ ਦੀ ਗਰਾਊਂਡ ਵਿੱਚ ਸ਼ੁਰੂ ਕੀਤਾ ਜਾਵੇਗਾ ਮੀਟਿੰਗ ਨੂੰ ਸੰਬੋਧਨ ਕਰਦੇ ਅੰਗਰੇਜ ਸਿੰਘ ਡੇਰਾ ਸੈਦਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਉੱਤਰੀ ਭਾਰਤ ਦੀਆਂ 16 ਟੀਮਾਂ ਭਾਗ ਲੈਣਗੀਆਂ ਇਸ ਟੂਰਨਾਮੈਂਟ ਦਾ ਪਹਿਲਾ ਇਨਾਮ 61000 ਰੁਪਏ ਦੂਸਰਾ ਇਨਾਮ 41000 ਤੀਸਰਾ ਇਨਾਮ 11000 ਚੋਥਾ ਇਨਾਮ 5000 ਹੋਵੇਗਾ ।

ਇਹ ਟੂਰਨਾਮੈਂਟ ਹਰ ਐਤਵਾਰ ਹੀ ਹੋਵੇਗਾ … ਕਮੇਟੀ ਦੇ ਜਨਰਲ ਸਕੱਤਰ ਸਰਦਾਰ ਰਣਜੀਤ ਸਿੰਘ ਨੇ ਦਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਸ ਸੰੰਤਪ੍ਰੀਤ ਸਿੰਘ ਸਮਾਜ ਸੇਵਕ ਕਰਨਗੇ ਪਹਿਲਾਂ ਮੈਚ ਟਫ ਗਾਈਸ ਅਮ੍ਰਿਤਸਰ ਅਤੇ ਹਨੀ ਇਲੈਵਨ ਵਿਚਕਾਰ ਹੋਵੇਗਾ ਦੂਜਾ ਮੁਕਾਬਲਾ ਹਾਕ ਸਪੋਰਟਸ ਆਦੀ ਤੇ ਕੰਬਜ ਕਲੱਬ ਫ਼ਿਰੋਜ਼ਪੁਰ ਵਿਚਕਾਰ ਹੋਵੇਗਾਇਸ ਮੌਕੇ ਸਰਦਾਰ ਸੁਖਦੇਵ ਸਿੰਘ ਜਜ ਚੇਅਰਮੈਨ. ਜਗਤਜੀਤ ਸਿੰਘ ਪੰਛੀ. ਮਾਸਟਰ ਨਰੇਸ਼ ਕੋਹਲੀ ਗੌਤਮ ਸ਼ਰਮਾ,ਮੁਕੇਸ਼ ਚੌਹਾਨ, ਪ੍ਰਦੀਪ ਸ਼ਰਮਾ ਚਤਰ ਸਿੰਘ ਰੀਡਰ,ਕੁਲਜੀਤ ਸਿੰਘ,ਸ ਹਰਮੀਤ ਸਿੰਘ, ਸ..ਹਰਪ੍ਰੀਤ ਸਿੰਘ ਸੰਧੂ ,ਜਗਤਾਰ ਸਿੰਘ ਗੁਰਾਇਆ .ਯਸ਼ ਥਿੰਦ . ਵਿਵੇਕ ਸ਼ੋਰੀ .ਯੋਗੇਸ਼ ਸ਼ੋਰੀ, ਕਰਨ ਪੁਰੀ,ਸੋਢੀ ਟੈਲੀਕਾਮ,ਦਲਜੀਤ ਸਿੰਘ ਜੈਨਪੁਰ ,ਅਜੇ ਅਸਲਾ,ਦਲੇਰ ਸਿੰਘ ਵੇਈਂ ਇਨਕਲੇਵ ਜਤਿੰਦਰ ਸਿੰਘ ਖ਼ਾਲਸਾ,ਰਾਜੇਸ਼ ਕੁਮਾਰ ,ਰਾਜੂ ,ਕਰਨ ਥਿੰਦ ,ਮਨਦੀਪ ਕਾਲੂ ਹਾਜਰ ਸਨ।

Previous articleਕਿਸਾਨ ਯੂਨੀਅਨ ਨੇ ਫੂਕਿਆ ਮੋਦੀ ਦਾ ਪੁਤਲਾ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਕੀਤਾ ਜਾਵੇਗਾ ਹੋਰ ਤੇਜ਼- ਖੰਗੂੜਾ
Next articleਐਸ ਐਸ ਪੀ ਕਪੂਰਥਲਾ ਵਲੋਂ ਨਿਵੇਕਲੀ ਪਹਿਲ