
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ ): ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਦੇ ਸਰਪ੍ਰਸਤ ਸਰਦਾਰ ਗੁਰਵਿੰਦਰ ਸਿੰਘ ਵਿਰਕ, ਮੀਤ ਪ੍ਰਧਾਨ ਅੰਗਰੇਜ ਸਿੰਘ ਡੇਰਾ ਸੈਦਾ, ਜਨਰਲ ਸਕੱਤਰ ਰਣਜੀਤ ਸਿੰਘ ਸੈਨੀ, ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੱਜ, ਜਤਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਜ਼ਰੂਰੀ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ 17ਵਾਂ ਓਪਨ ਕ੍ਰਿਕਟ ਟੂਰਨਾਮੈਂਟ ਦਾ ਤੀਸਰਾ ਮੁਕਾਬਲਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੁਲਤਾਨਪੁਰ ਲੋਧੀ ਦੀ ਗਰਾਊਂਡ ਵਿੱਚ ਹੋਵੇਗਾ।
ਮੀਟਿੰਗ ਨੂੰ ਸੰਬੋਧਨ ਕਰਦੇ ਅੰਗਰੇਜ ਸਿੰਘ ਡੇਰਾ ਸੈਦਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਉੱਤਰੀ ਭਾਰਤ ਦੀਆਂ 16 ਟੀਮਾਂ ਭਾਗ ਲੈਣਗੀਆਂ। ਇਸ ਟੂਰਨਾਮੈਂਟ ਦਾ ਪਹਿਲਾ ਇਨਾਮ 61000 ਰੁਪਏ, ਦੂਸਰਾ ਇਨਾਮ 41000, ਤੀਸਰਾ ਇਨਾਮ 11000, ਚੋਥਾ ਇਨਾਮ 5000 ਹੋਵੇਗਾ। ਕਮੇਟੀ ਦੇ ਜਨਰਲ ਸਕੱਤਰ ਸਰਦਾਰ ਰਣਜੀਤ ਸਿੰਘ ਨੇ ਦਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਸ ਅਮਰਜੀਤ ਸਿੰਘ ਲੋਧੀਵਾਲ ਸਮਾਜ ਸੇਵਕ ਕਰਨਗੇ। ਪਹਿਲਾਂ ਮੈਚ ਵਧਵਾ ਕਲੱਬ ਹੁਸ਼ਿਆਰਪੁਰ ਅਤੇ ਕੇ. ਡੀ. ਸੀ. ਏ.ਕਪੂਰਥਲਾ ਵਿਚਕਾਰ ਹੋਵੇਗਾ ਤੇ ਦੂਜਾ ਮੁਕਾਬਲਾ ਖੰਨਾ ਕਿ੍ਕਟ ਕਲੱਬ ਤੇ ਪਿੰਡੀ ਕਲੱਬ ਫ਼ਰੀਦਕੋਟ ਵਿਚਕਾਰ ਹੋਵੇਗਾ।
ਇਸ ਮੌਕੇ ਸਰਦਾਰ ਸੁਖਦੇਵ ਸਿੰਘ ਜੱਜ ਚੇਅਰਮੈਨ, ਜਗਤਜੀਤ ਸਿੰਘ ਪੰਛੀ, ਮਾਸਟਰ ਨਰੇਸ਼ ਕੋਹਲੀ, ਗੌਤਮ ਸ਼ਰਮਾ, ਮੁਕੇਸ਼ ਚੌਹਾਨ,ਪ੍ਰਦੀਪ ਸ਼ਰਮਾ, ਚਤਰ ਸਿੰਘ ਰੀਡਰ, ਕੁਲਜੀਤ ਸਿੰਘ, ਹਰਮੀਤ ਸਿੰਘ,ਹਰਪ੍ਰੀਤ ਸਿੰਘ ਸੰਧੂ, ਜਗਤਾਰ ਸਿੰਘ ਗੁਰਾਇਆ, ਯਸ਼ ਥਿੰਦ, ਵਿਵੇਕ ਸ਼ੋਰੀ, ਯੋਗੇਸ਼ ਸ਼ੋਰੀ, ਕਰਨ ਪੁਰੀ, ਸੋਢੀ ਟੈਲੀਕਾਮ, ਦਲਜੀਤ ਸਿੰਘ ਜੈਨਪੁਰ, ਅਜੇ ਅਸਲਾ, ਦਲੇਰ ਸਿੰਘ ਵੇਈਂ ਇਨਕਲੇਵ, ਜਤਿੰਦਰ ਸਿੰਘ ਖ਼ਾਲਸਾ,ਰਾਜੇਸ਼ ਕੁਮਾਰ ਰਾਜੂ, ਕਰਨ ਥਿੰਦ, ਮਨਦੀਪ ਕਾਲੂ ਆਦਿ ਹਾਜਰ ਸਨ।