ਸ਼ਹੀਦ ਬਾਬਾ ਦੀਪ ਸਿੰਘ ਨਗਰ ਦੀਆਂ 5 ਗਲੀਆਂ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕਰਵਾਇਆ

ਕੈਪਸ਼ਨ- ਸ਼ਹੀਦ ਬਾਬਾ ਦੀਪ ਸਿੰਘ ਨਗਰ (ਕਪੂਰਥਲਾ)ਵਿਖੇ ਗਲੀਆਂ ਨੂੰ ਪੱਕਾ ਕਰਨ ਦੇ ਕੰਮ ਦਾ ਰੀਬਨ ਕੱਟ ਕੇ ਉਦਘਾਟਨ ਕਰਦੇ ਹੋਏ ਕਾਂਗਰਸ ਪਾਰਟੀ ਆਗੂ ਵਿਕਾਸ ਸ਼ਰਮਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਨਗਰ ਕਾਰਪੋਰੇਸ਼ਨ ਕਪੂਰਥਲਾ ਵਿੱਚ ਨਵੇਂ ਸ਼ਾਮਲ ਹੋਏ ਪੀਰ ਬਾਬਾ ਦੀਪ ਸਿੰਘ ਨਗਰ ਦੀਆਂ 1 ਤੋਂ 5 ਨਵੰਬਰ ਤੱਕ ਗਲੀਆਂ ਨੂੰ ਪੱਕਾ ਕਰਨ ਦਾ ਕੰਮ ਅੱਜ ਨਗਰ ਕਾਰਪੋਰੇਸ਼ਨ ਕਪੂਰਥਲਾ ਦੇ ਸਿਆਸੀ ਇਨਚਾਰਜ ਵਿਕਾਸ ਸ਼ਰਮਾ ਨੇ ਰੀਬਨ ਕੱਟ ਕੇ ਸ਼ੁਰੂ ਕਰਵਾਇਆ। ਵਿਕਾਸ ਸ਼ਰਮਾ ਨੇ ਉਦਘਾਟਨੀ ਰਸਮਾਂ ਨਿਭਾਉਣ ਉਪਰੰਤ ਕਿਹਾ ਕੇ ਹਲਕਾ ਵਿਧਾਇਕ ਰਣਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਨਗਰ ਕਾਰਪੋਰੇਸ਼ਨ ਕਪੂਰਥਲਾ ਵੱਲੋਂ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਅਧੀਨ 68.24 ਲੱਖ ਰੁਪਏ ਦੀ ਗ੍ਰਾਂਟ ਨਾਲ ਨਗਰ ਦੀਆਂ 1 ਤੋਂ 5 ਤੱਕ ਗਲੀਆਂ ਨੂੰ ਅਾਰ ਐੱਮ ਸੀ  ਵਿਧੀ ਨਾਲ ਪੱਕਾ ਕੀਤਾ ਜਾਵੇਗਾ। ਨਗਰ ਦੇ ਆਗੂ ਬਲਵੀਰ ਸਿੰਘ, ਜਸਬੀਰ ਸਿੰਘ, ਸੁਖਦੇਵ ਸਿੰਘ ਔਜਲਾ, ਕਰਤਾਰ ਸਿੰਘ, ਤਜਿੰਦਰ ਜੀਤ ਸਿੰਘ, ਗੁਰਮੇਲ ਸਿੰਘ, ਦਲਬੀਰ ਸਿੰਘ ਰਿਆੜ, ਦੀਦਾਰ ਸਿੰਘ, ਬਲਦੇਵ ਸਿੰਘ ਗਿੱਲ, ਆਤਮਾ ਸਿੰਘ, ਜੁਗਿੰਦਰ ਸਿੰਘ, ਦਲੀਪ ਸਿੰਘ ਬਾਜਵਾ, ਜਸਵਿੰਦਰ ਸਿੰਘ, ਗੁਰਚਰਨ ਸਿੰਘ ਮਾਨ, ਰਮੇਸ਼ ਕੁਮਾਰ, ਕੁਲਦੀਪ ਸਿੰਘ ਘੁਮਾਣ, ਮਲਕੀਤ ਸਿੰਘ ਸੰਧੂ, ਤਰਲੋਚਨ ਸਿੰਘ ਅਮਨ ਹੋਠੀ,  ਅਮਨ ਭਾਟੀਆ, ਤਜਿੰਦਰ ਸਿੰਘ ਮੁਲਤਾਨੀ, ਚਰਨਜੀਤ ਸਿੰਘ ਵਾਲੀਆ, ਗੁਰਪ੍ਰੀਤ ਸਿੰਘ, ਆਦਿ ਨਗਨ ਵਾਸੀਆਂ ਦੀ ਹਾਜ਼ਰੀ ਦੌਰਾਨ ਵਿਕਾਸ ਸ਼ਰਮਾ ਨੇ ਆਖਿਆ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਨਹੀਂ ਆਉਣ ਦਿੱਤੀ ਜਾਵੇਗੀ।
Previous articleਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਅਰੰਭੇ ਸੰਘਰਸ਼ ਦੀ ਸੱਜਣ ਸਿੰਘ ਚੀਮਾ ਵੱਲੋਂ ਪੁਰਜੋਰ ਹਮਾਇਤ
Next articleਹੰਸੇਲ ਅਤੇ ਗ੍ਰੇਟੇਲ