ਮੁੰਬਈ: ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਸੈਨਾ-ਐੱਨਸੀਪੀ-ਕਾਂਗਰਸ ਗੱਠਜੋੜ ਕੋਲ ਮਹਾਰਾਸ਼ਟਰ ਅਸੈਂਬਲੀ ਵਿੱਚ 165 ਵਿਧਾਇਕਾਂ ਦੀ ਹਮਾਇਤ ਹੈ। ਰਾਊਤ ਨੇ ਕਿਹਾ ਕਿ ਭਾਜਪਾ ਨੇ ਅਜੀਤ ਪਵਾਰ ਨੂੰ ਐੱਨਸੀਪੀ ਨਾਲੋਂ ਤੋੜ ਕੇ ਜਿਹੜਾ ‘ਦਾਅ’ ਖੇਡਿਆ ਹੈ, ਉਹਦੇ ਉਲਟ ਸਿੱਟੇ ਭੁਗਤਣੇ ਪੈਣਗੇ। ਰਾਜ ਸਭਾ ਮੈਂਬਰ ਰਾਊਤ ਨੇ ਦਾਅਵਾ ਕੀਤਾ ਕਿ ਫੜਨਵੀਸ ਦੀ ਅਗਵਾਈ ਵਾਲੀ ਨਵੀਂ ਸਰਕਾਰ ਅਜੀਤ ਪਵਾਰ ਵੱਲੋਂ ਵਿਖਾਏ ‘ਜਾਅਲੀ’ ਦਸਤਾਵੇਜ਼ਾਂ ਦੇ ਅਧਾਰ ’ਤੇ ਬਣੀ ਹੈ। ਉਨ੍ਹਾਂ ਕਿਹਾ ਕਿ ਬਹੁਮੱਤ ਸਾਬਤ ਕਰਨ ਲਈ 30 ਨਵੰਬਰ ਤਕ ਦਾ ਸਮਾਂ ਦੇਣ ਪਿੱਛੇ ਮੁੱਖ ਮੰਤਵ ਸੈਨਾ-ਐੱਨਸੀਪੀ-ਕਾਂਗਰਸ ਦੇ ‘ਮਹਾ ਵਿਕਾਸ ਅਗਾੜੀ’ ਗੱਠਜੋੜ ’ਚ ਵੰਡੀਆਂ ਪਾਉਣਾ ਹੈ। ਰਾਊਤ ਨੇ ਕਿਹਾ ਕਿ ਅਜੀਤ ਪਵਾਰ ਨੇ ਲੋਕਾਂ ਦੇ ਆਗੂ ਸ਼ਰਦ ਪਵਾਰ ਨਾਲ ਵਿਸਾਹਘਾਤ ਕਰਕੇ ‘ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ’ ਕੀਤੀ ਹੈ। ਉਨ੍ਹਾਂ ਕਿਹਾ ਕਿ 23 ਨਵੰਬਰ ਮਹਾਰਾਸ਼ਟਰ ਦੇ ਇਤਿਹਾਸ ਵਿੱਚ ‘ਕਾਲਾ ਸ਼ਨਿੱਚਰਵਾਰ’ ਸੀ ਤੇ ਭਾਜਪਾ ਨੂੰ ਇੰਦਰਾ ਗਾਂਧੀ ਵੱਲੋਂ ਥੋਪੀ ਐਮਰਜੰਸੀ ਨੂੰ ‘ਕਾਲਾ ਦਿਨ’ ਕਹਿਣ ਦਾ ਕੋਈ ਹੱਕ ਨਹੀਂ ਹੈ।
INDIA ਸ਼ਰਦ ਪਵਾਰ ਨਾਲ ‘ਵਿਸਾਹਘਾਤ’ ਅਜੀਤ ਦੀ ਸਭ ਤੋਂ ਵੱਡੀ ਭੁੱਲ: ਰਾਊਤ