(ਸਮਾਜ ਵੀਕਲੀ)
ਸਹੀ ਸਮੇਂ ਤੇ ਸਹੀ ਜਗ੍ਹਾ ਹੁੰਦੇ ਹਾਂ ਅਸੀਂ ਦੋਸਤੋ
ਜਦੋਂ ਕਿਤੇ ਫਸ ਜਾਈਏ ਟਰੈਫਿਕ ਵਿੱਚ ਦੋਸਤੋ
ਉਸ ਵੇਲੇ ਖੜੇ ਰਹੋ ਤੁਸੀਂ ਆਰਾਮ ਨਾਲ ਦੋਸਤੋ
ਜਦੋਂ ਕਿਤੇ ਫਸ ਜਾਈਏ ਲੱਗੇ ਫਾਟਕ ਤੇ ਦੋਸਤੋ
ਕਦੇ ਗੱਡੀ ਪੈਂਚਰ ਹੁੰਦੀ ਕਦੇ ਖਰਾਬ ਹੋਵੇ ਦੋਸਤੋ
ਉਸ ਸਮੇਂ ਖੜ ਜਾਵੋ ਆਰਾਮ ਨਾਲ ਤੁਸੀਂ ਦੋਸਤੋ
ਠੀਕ ਹੋਣ ਤੇ ਚੱਲ ਪਵੋ ਫੇਰ ਆਰਾਮ ਨਾਲ ਦੋਸਤੋ
ਕਦੀ ਬਾਰਿਸ਼ ਕਦੀ ਹਨੇਰੀ ਆ ਜਾਵੇ ਕਦੇ ਦੋਸਤੋ
ਲੇਟ ਹੋ ਗਏ ਕੋਈ ਗੱਲ ਨੀ ਇਸ ਵਿੱਚ ਵੀ ਦੋਸਤੋ
ਏਸੇ ਵਿੱਚ ਹੀ ਭਲਾ ਹੁੰਦਾ ਸਾਡਾ ਕਈ ਵਾਰ ਦੋਸਤੋ
ਕਦੇ ਨਾਲ ਘਬਰਾਈਏ ਜੇ ਲੇਟ ਹੋ ਜਾਈਏ ਦੋਸਤੋ
ਘਰੋਂ ਨਿਕਲਣ ਲੱਗੇ ਕੁਝ ਭੁੱਲ ਜਾਈਏ ਜੇ ਦੋਸਤੋ
ਆਰਾਮ ਨਾਲ ਚੱਕ ਲਵੋ ਚੀਜ ਓਹ ਤੁਸੀਂ ਦੋਸਤੋ
ਕਈ ਵਾਰ ਜਰੂਰੀ ਹੁੰਦੀ ਓਹੀ ਚੀਜ ਸਾਡੀ ਦੋਸਤੋ
ਹੋ ਸਕਦਾ ਕਿਤੋਂ ਵੀ ਬੱਚ ਜਾਈਏ ਉਸ ਸਮੇਂ ਦੋਸਤੋ
ਕਈ ਵਾਰ ਸਮਾਂ ਦਿੰਦਾ ਮੌਕਾ ਸਾਨੂੰ ਪਿਆਰੇ ਦੋਸਤੋ
ਕਦੇ ਨਾ ਘਬਰਾਓ ਜਦੋਂ ਲੇਟ ਹੋ ਜਾਈਏ ਕਦੇ ਦੋਸਤੋ
ਕਿਤੇ ਨਹੀਂ ਪਹਾੜ ਡਿੱਗਦਾ ਜੇ ਲੇਟ ਹੋ ਗਏ ਦੋਸਤੋ
ਪੂਰਾ ਲੇਟ ਹੋਣ ਨਾਲੋਂ ਚੰਗਾ ਲੇਟ ਹੋਣਾ ਹੁੰਦਾ ਦੋਸਤੋ
ਜਾਣ ਬੁੱਝ ਕਦੇ ਵੀ ਨਾ ਲੇਟ ਹੋਣਾ ਪਿਆਰੇ ਦੋਸਤੋ
ਪਰ ਜੇ ਕੁਦਰਤੀ ਲੇਟ ਹੋ ਜਾਈਏ ਕਦੇ ਜੇ ਦੋਸਤੋ
ਕਦੇ ਵੀ ਨਾ ਘਬਰਾਈਏ ਜੇ ਲੇਟ ਹੋ ਗਏ ਹਾਂ ਦੋਸਤੋ
ਧਰਮਿੰਦਰ ਕਈ ਵਾਰ ਚੰਗਾ ਹੁੰਦਾ ਸਾਡੇ ਲਈ ਦੋਸਤੋ
ਕੁਦਰਤੀ ਜੇਕਰ ਹੋ ਜਾਈਏ ਅਸੀਂ ਲੇਟ ਕਦੇ ਦੋਸਤੋ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly