ਅੱਪਰਾ, (ਸਮਾਜ ਵੀਕਲੀ): ਕਰੀਬੀ ਪਿੰਡ ਛੋਕਰਾਂ ਵਿਖੇ ਸਥਿਤ ਦਿ ਛੋਕਰਾਂ ਐਗਰੀਕਲਚਰ ਮਲਟੀਪਰਪਜ਼ ਸਹਿਕਾਰੀ ਸਭਾ ਛੋਕਰਾਂ ਨੂੰ ਕੇਂਦਰ ਸਰਕਾਰ ਦੀ ਸਕੀਮ ਅਧੀਨ ਤੇ ਸਭਾ ਦੇ ਸੈਕਟਰੀ ਚੰਦਨ ਸੂਦ ਦੇ ਸਹਿਯੋਗ ਸਦਕਾ ਕਣਕ ਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸੁਪਰ ਸੀਡਰ ਮਸ਼ੀਨ ਦਿੱਤੀ ਗਈ।
ਇਸ ਮੌਕੇ ਬੋਲਦਿਆਂ ਸਭਾ ਦੇ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਅਜੋਕੇ ਮਸ਼ੀਨੀ ਯੁੱਗ ‘ਚ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਇਨਾਂ ਆਧੁਨਿਕ ਸਾਧਨਾਂ ਨਾਲ ਜੋੜਨਾਂ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਰਾਣਾ, ਵਾਈਸ ਪ੍ਰਧਾਨ ਅਭਿਸ਼ੇਕ ਬਾਂਸਲ, ਵਾਈਸ ਸਕੱਤਰ ਗੌਰਵ ਸ਼ਰਮਾ, ਸ. ਕੁਲਦੀਪ ਸਿੰਘ ਜੌਹਲ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੱਪਰਾ, ਸਰਬਜੀਤ ਸਿੰਘ, ਸ਼ੁਭਾਸ਼ ਚੰਦਰ, ਫਰਜ਼ੰਦ ਅਲੀ, ਨਿਰਮਲ ਸਿੰਘ, ਬਲਵੀਰ ਕੌਰ ਆਦਿ ਵੀ ਹਾਜ਼ਰ ਸਨ।