ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਮੈਨੇਜਰ ਗੁਲਜ਼ਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਕੇਂਦਰੀ ਸਹਿਕਾਰੀ ਬੈਂਕ ਸੁਰਖਪੁਰ ਵਿਖੇ ਨਾਬਾਰਡ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ ।ਕੈਂਪ ਦੌਰਾਨ ਜਗੀਰ ਸਿੰਘ ਮੈਨੇਜਰ ਅਤੇ ਸ੍ਰੀ ਲਕੇਸ਼ ਫਸਟ ਇੰਡੀਆ ਬੀਮਾ ਵਲੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਕਰਜ਼ਾ ਯੋਜਨਾਵਾਂ ਅਤੇ ਬੀਮਾ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀਆਂ ਦਿੱਤੀਆਂ। ਇਸ ਵਿਚ ਸ਼੍ਰੀ ਮਤੀ ਸਾਕਸ਼ੀ ਐਫ. ਐਲ. ਸੀ. ਵੱਲੋਂ ਵਿਸਥਾਰ ਨਾਲ ਕਰਜ਼ਾ , ਪ੍ਰਧਾਨ ਮੰਤਰੀ ਬੀਮਾ ਏ. ਡੀ. ਐਮ. ਡੈਬਿਟ ਕਾਰਡ ਬਾਰੇ ਜਾਣਕਾਰੀ ਦਿੱਤੀਆਂ ਅਤੇ ਅੰਤ ਵਿਚ ਜਸਵੰਤ ਸਿੰਘ ਥਿੰਦ, ਸ੍ਰੀ ਤਾਰਾ ਚੰਦ , ਗੁਰਦੇਵ ਸਿੰਘ ਨੇ ਆਏ ਗਾਹਕਾਂ ਦਾ ਧੰਨਵਾਦ ਕੀਤਾ ਅਤੇ ਬਰਾਂਚ ਮੈਨੇਜਰ ਵੱਲੋਂ ਕਰਜ਼ਾ, ਡਿਪਾਜਿਟ ,ਬੀਮਾ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਪਰਵਿੰਦਰ ਸਿੰਘ, ਜਸਵਿੰਦਰ ਸਿੰਘ ,ਪ੍ਰਧਾਨ ਪਰਮਜੀਤ ਸਿੰਘ, ਗੁਰਬਖ਼ਸ਼ ਸਿੰਘ, ਹਰਜਿੰਦਰ ਸਿੰਘ ਨੰਬੜਦਾਰ, ਬਲਦੇਵ ਸਿੰਘ ਨੰਬੜਦਾਰ, ਸੈਕਟਰੀ ਜਸਜੀਤ ਸਿੰਘ ,ਸੁਖਦੇਵ ਸਿੰਘ ਬੀ ਪੀ ਬੀ ਓ ,ਡਾ ਗੁਰਮੇਲ ਸਿੰਘ, ਨਿਰਵੈਰ ਸਿੰਘ ,ਗੁਰਨਾਮ ਸਿੰਘ, ਲਸ਼ਕਰ ਸਿੰਘ, ਡਾ ਹਰਜਿੰਦਰ ਸਿੰਘ ,ਮੇਜਰ ਸਿੰਘ, ਸਰਦੂਲ ਸਿੰਘ ਆਦਿ ਹਾਜਰ ਸਨ।