ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਡੇਰਾ ਸੱਚਖੰਡ ਬੱਲਾਂ ਦੇ ਆਸ਼ੀਰਵਾਦ ਨਾਲ ਬੱਲਾਂ ਟੀ ਵੀ ਵਲੋਂ ਟਰੈਕ ‘ਸਹਾਰਾ’ ਜਿਸ ਨੂੰ ਗਾਇਕ ਉਂਕਾਰ ਜੱਸੀ ਨੇ ਖੂਬਸੂੁਰਤ ਸੁਰੀਲੀ ਅਵਾਜ਼ ਵਿਚ ਗਾਇਆ ਹੈ, ਨੂੰ ਯੂ ਟਿਊਬ ਚੈਨਲ ਤੇ ਸੰਗਤ ਲਈ ਰਿਲੀਜ਼ ਕਰ ਦਿੱਤਾ ਗਿਆ ਹੈ। ਸਤਿਗੁਰੂ ਸੁਆਮੀ ਸੰਤ ਸਰਵਣ ਦਾਸ ਜੀ ਮਹਾਰਾਜ ਅਤੇ ਗੱਦੀ ਨਸ਼ੀਨ ਸਤਿਗੁਰੂ ਸੁਆਮੀ ਸੰਤ ਨਿਰੰਜਣ ਦਾਸ ਜੀ ਦੇ ਪਿਆਰ ਆਸ਼ੀਰਵਾਦ ਨਾਲ ਇਹ ਟਰੈਕ ਗਾਇਕ ਉਂਕਾਰ ਜੱਸੀ ਨੇ ਸੰਗਤ ਦੇ ਸਨਮੁੱਖ ਕੀਤਾ ਹੈ।
ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਉਂਕਾਰ ਜੱਸੀ ਨੇ ਦੱਸਿਆ ਕਿ ਇਸ ਟਰੈਕ ਨੂੰ ਗੀਤਕਾਰ ਗੋਲਡੀ ਦਰਦੀ ਨੇ ਕਲਮਬੱਧ ਕੀਤਾ ਹੈ ਅਤੇ ਇਸ ਦਾ ਸੰਗੀਤ ਅਮਰੀਕ ਸਿੰਘ ਦਾ ਹੈ। ਇਸ ਦੇ ਡਾਇਰੈਕਟਰ ਭੁਪਿੰਦਰ ਵਿਰਦੀ ਹਨ ਅਤੇ ਗਾਇਕ ਵਲੋਂ ਸੋਹਣ ਸਿੰਘ ਊਸ਼ਾ ਰਾਣੀ, ਸੁਖਜਿੰਦਰ ਵਿਰਦੀ, ਗੁਰਵੀਰ ਵਿਰਦੀ, ਰਕੇਸ਼ ਕੁਮਾਰ, ਧਰਮ ਕੁਮਾਰ, ਸੁਖਜਿੰਦਰ ਚੀਮਾ, ਗੁਰਦੀਪ, ਸੁਖਵਿੰਦਰ ਬਿੱਟੂ, ਸਾਗਰ ਮਹਿਮੀ, ਗਗਨਦੀਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ।