(ਸਮਾਜ ਵੀਕਲੀ)
ਰੁਖ਼ਸਤ ਕਰਨ ਦਾ ਸਲੀਕਾ ਆਉਂਦਾ !
ਮਨ ਦੇ ਚਿੱਤਰ ਪਟ ਆ ਬੈਠੀਆਂ ਯਾਦਾਂ
ਕੀਹ ਨੂੰ ਹੁਣ ਕਰੀਏ ਕੀ ਫਰਿਆਦਾਂ ?
ਜੇ ਨਾਲ ਤੁਰਨ ਦਾ, ਜਾ ਨਾਲ ਮੁੜਨ ਦਾ
ਆਉਦਾ ਹੁੰਦਾ ਸਲੀਕਾ
ਲੱਭ ਪੈਣਾ ਸੀ
ਕੋਈ ਮੰਜ਼ਿਲ ਤੇ ਪੁਜਣ ਦਾ ਤਰੀਕਾ
ਨਾ ਮਿਲਣਾ ਆਇਆ
ਨਾ ਸਾਨੂੰ ਵਿਛੜਣਾ ਆਇਆ
ਜਦ ਵੀ ਆਇਆ ਬਸ
ਕਦੇ ਘਰ ਦਾ ਤੇ ਦਰ ਦਾ
ਉਹ ਡਰ ਹੀ ਆਇਆ
ਜਿਸਨੇ ਹਰ ਰੂਹ ਤੇ ਡੇਰਾ ਲਾਇਆ
ਨਾ ਰੁਕ ਸਕੇ, ਨਾ ਝੁਕ ਸਕੇ
ਨਾ ਮੁਕ ਸਕੇ ਮਨ ਦੇ ਚਾਅ
ਕਬੂਤਰ ਜਾ ਕਬੂਤਰ ਜਾ
ਸਾਡੀਆਂ ਤਲੀਆਂ ਤੇ ਪਵੇ ਜ਼ਖ਼ਮ
ਹੁਣ ਨਾਸੂਰ ਬਣ ਗਏ
ਆਪਣੇ ਹੀ ਹੁਣ
ਸਾਡੇ ਰਾਹ ਵਿੱਚ ਖੜ ਗਏ
ਕੁੱਝ ਅਜੇ ਜਿਉਂਦੇ
ਕੁੱਝ ਮਨ ਦੇ ਅੰਦਰ ਮਰ ਗਏ
ਕੌਣ ਨੇ ਉਹ ਜੋ
ਕੱਚਿਆਂ ਤੇ ਵੀ ਤਰ ਗਏ
ਥਲਾਂ ਦੇ ਵਿੱਚ ਸੜ ਗਏ
ਆਪਣੇ ਸੁਪਨੇ ਅਮਰ ਕਰ ਗਏ !
ਬਹੁਤ ਵਾਰ ਸੋਚਦਾ ਹਾਂ
ਕਿਉਂ ਨਹੀਂ
ਆਇਆ ਸਾਨੂੰ ਜਿਉਣ ਦਾ ਸਲੀਕਾ
ਅਸੀਂ ਕਿਉਂ ਚੜ੍ਹੇ ਰਹੇ
ਮੈਂ ਦੇ ਘੋੜੇ ਤੇ
ਸਾਨੂੰ ਨਾਲ ਤੁਰਨ ਨਾ ਆਇਆ ਸਲੀਕਾ
ਏ ਜ਼ਿੰਦਗੀ ਦੱਸ ਜਾ ਕੋਈ ਤਰੀਕਾ ?
ਬੁੱਧ ਸਿੰਘ ਨੀਲੋੰ
9464370823
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly