ਕਵਾਲੀ ਮਹਿਫ਼ਲ ਵਿਚ ਪੁੱਜੇ ਸੰਤ ਮਹਾਪੁਰਸ਼
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬਾਬਾ ਬੂਟੇ ਸ਼ਾਹ ਦਰਬਾਰ ਪਿੰਡ ਰਾਮ ਨਗਰ ਢੈਹਾ ਵਿਖੇ ਸਲਾਨਾ ਜੋੜ ਮੇਲਾ ਅਤੇ ਕੁਸ਼ਤੀ ਮੁਕਾਬਲਾ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਸੰਤ ਨਿਰਮਲ ਸਿੰਘ ਢੈਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਕੁਸ਼ਤੀ ਮੁਕਾਬਲੇ ਵਿਚ ਪਟਕੇ ਦੀ ਕੁਸ਼ਤੀ ਰਕੇਸ਼ ਜੰਮੂੁ ਅਤੇ ਬਿੱਲੂ ਹੁਸ਼ਿਆਰਪੁਰ ਵਿਚਕਾਰ ਹੋਈ, ਜਿਸ ਵਿਚ ਬਿੱਲੂ ਹੁਸ਼ਿਆਰਪੁਰ ਜੇਤੂ ਰਿਹਾ।
ਦੂਸਰੀ ਕੁਸ਼ਤੀ ਤਾਰਾ ਜੰਡੂ ਸਿੰਘਾ ਅਤੇ ਕੇਤਨ ਹੁਸ਼ਿਆਰਪੁਰ ਪਹਿਲਵਾਨਾਂ ਵਿਚ ਹੋਈ, ਜਿਸ ਵਿਚ ਕੇਤਨ ਹੁਸ਼ਿਆਰਪੁਰ ਨੇ ਜਿੱਤ ਪ੍ਰਾਪਤ ਕੀਤੀ। ਪਹਿਲਵਾਨਾਂ ਨੂੰ ਗੁਰਜ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮਿੰਦਰ ਸਿੰਘ ਜਰਮਨ, ਨਿਰਮਲ ਸਿੰਘ ਸਹੋਤਾ, ਮੋਹਣ ਸਿੰਘ ਕਢਿਆਣਾ, ਲਖਵੀਰ ਸਿੰਘ ਯੂੁ ਐਸ ਏ, ਬਖਸ਼ੀਸ਼ ਸਿੰਘ ਸਰਪੰਚ, ਗੁਰਮੀਤ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਰਾਜਪਾਲ ਸਿੰਘ ਡੀ ਐਸ ਪੀ, ਗੁਰਮੀਤ ਸਿੰਘ, ਸ਼ੀਤਲ ਸਿੰਘ ਅਤੇ ਪ੍ਰੇਮ ਸਿੰਘ ਨੇ ਕੁਸ਼ਤੀ ਮੁਕਾਬਲੇ ਵਿਚ ਵਿਸ਼ੇਸ਼ ਸਹਿਯੋਗ ਦਿੱਤਾ।
ਇਸ ਤੋਂ ਪਹਿਲਾਂ ਤੋਂ ਪਹਿਲਾਂ 10 ਤੋਂ 2 ਵਜੇ ਤੱਕ ਕਵਾਲੀ ਮਹਿਫ਼ਲ ਸਜਾਈ ਗਈ। ਜਿਸ ਵਿਚ ਕਵਾਲ ਬਲਵਿੰਦਰ ਮੱਤੇਵਾੜੀਆਂ, ਸ਼ੌਕਤ ਅਲੀ ਦੀਵਾਨਾ, ਧਰਮਾ ਕਵਾਲ ਸ਼ਾਮਚੁਰਾਸੀ ਨੇ ਕਵਾਲੀ ਮਹਿਫ਼ਲ ਸਜਾਈ। ਵੱਖ-ਵੱਖ ਸੰਤ ਮਹਾਪੁਰਸ਼ਾਂ ਵਿਚ ਵਿਸ਼ੇਸ਼ ਤੌਰ ਤੇ ਸੰਤ ਗੁਰਬਚਨ ਦਾਸ ਚੱਕਲਾਦੀਆਂ, ਬੀਬੀ ਸ਼ਰੀਫਾਂ ਜੀ ਉਦੇਸੀਆਂ, ਸੰਤ ਖੁਸ਼ਵਿੰਦਰ Çੰਸਘ ਦੇਅੰਤਪੁਰ, ਸੰਤ ਬਲਵੰਤ ਸਿੰਘ ਡੀਂਗਰੀਆਂ, ਸੰਤ ਸਤਪਾਲ ਸਿੰਘ ਸਾਹਰੀ, ਸੰਤ ਜਸਵੰਤ ਸਿੰਘ ਖੇੜਾ, ਸੰਤ ਸੁਰਿੰਦਰ ਦਾ ਅਟਾਰੀ, ਕਿਰਨਾਂ ਮਹੰਤ ਜਲੰਧਰ, ਸੰਤ ਗੁਰਬਚਨ ਦਾਸ ਬੀਬੀ ਪੰਡੋਰੀ, ਸੰਤ ਮਹਾਂਵੀਰ ਜੀ ਤਾਜੇਵਾਲ, ਸੰਤ ਸੁੱਖਵਿੰਦਰ ਦਾਸ ਸਰਿਆਲਾ, ਸੰਤ ਹਰਿ ਕਿਸ਼ਨ ਸਿੰਘ ਸੋਢੀ, ਜਸਵਿੰਦਰ ਸਿੰਘ ਡਾਂਡੀਆਂ, ਬੇਲਾ ਦਾਸ ਨਰੂੜ, ਸ਼ਾਮ ਲਾਲ ਝੰਡੇਰਾਂ ਸਮੇਤ ਕਈ ਹੋਰ ਮਹਾਪੁਰਸ਼ਾਂ ਨੇ ਹਾਜਰੀਆਂ ਭਰੀਆਂ। ਸਭ ਦਾ ਸਨਮਾਨ ਸਤਿਕਾਰ ਸੰਤ ਨਿਰਮਲ ਦਾਸ ਢੈਹਾ ਵਲੋਂ ਕੀਤਾ ਗਿਆ।