ਸਲਮਾਨ ਦੀ ਭੈਣ ਅਰਪਿਤਾ ਤੇ ਜੀਜੇ ਆਯੂਸ਼ ਦੇ ਘਰ ਆਈ ਨੰਨ੍ਹੀ ਪਰੀ

ਮੁੰਬਈ- ਸੁਪਰ ਸਟਾਰ ਸਲਮਾਨ ਖਾਨ ਦੀ ਛੋਟੀ ਭੈਣ ਅਰਪਿਤਾ ਖਾਨ ਸ਼ਰਮਾ ਅਤੇ ਅਭਿਨੇਤਾ ਆਯੂਸ਼ ਸ਼ਰਮਾ ਦੇ ਘਰ ਸ਼ੁੱਕਰਵਾਰ ਨੂੰ ਬੱਚੀ ਨੇ ਜਨਮ ਲਿਆ ਹੈ। ਬੱਚੀ ਦੀ ਆਮਦ ਨੂੰ ਲੈ ਕੇ ਨਾਨਕੇ ਅਤੇ ਦਾਦਕੇ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਖੁਸ਼ੀ ਵਿੱਚ ਉਦੋਂ ਹੋਰ ਵੀ ਵਾਧਾ ਹੋ ਗਿਆ ਹੈ ਜਦੋਂ ਬੱਚੀ ਦਾ ਜਨਮ ਸੁਪਰ ਸਟਾਰ ਦੇ 54ਵੇਂ ਜਨਮ ਦਿਨ ਮੌਕੇ ਹੋਇਆ। ਸ਼ਰਮਾ ਜੋੜੇ ਦੇ ਘਰ ਪਹਿਲਾਂ ਹੀ ਇੱਕ ਤਿੰਨ ਸਾਲ ਦਾ ਲੜਕਾ ਅਹਿਲ ਹੈ।
ਬੱਚੀ ਦੀ ਆਮਦ ਉੱਤੇ ਪਰਿਵਾਰ ਵੱਲੋਂ ਖੁਸ਼ੀ ਦੇ ਕੀਤੇ ਪ੍ਰਗਟਾਵੇ ਵਿੱਚ ਕਿਹਾ ਗਿਆ ਹੈ ਕਿ ਉਹ ਇਹ ਦੱਸਣ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ ਕਿ ਸਾਨੂੰ ਰੱਬ ਵੱਲੋਂ ਲੜਕੀ ਦੀ ਦਾਤ ਨਾਲ ਆਸ਼ੀਰਵਾਦ ਮਿਲਿਆ ਹੈ।

Previous articleਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਵੱਡੀ ਗਿਣਤੀ ਸੰਗਤ ਨਤਮਸਤਕ
Next articleਕਾਰ ਦਰੱਖ਼ਤ ਨਾਲ ਟਕਰਾਈ; ਨੌਜਵਾਨ ਹਲਾਕ, ਸਾਥੀ ਜ਼ਖ਼ਮੀ